ਅਯੁੱਧਿਆ ਵਿਵਾਦ : ਪੀਸ ਪਾਰਟੀ ਨੇ ਦਾਖ਼ਲ ਕੀਤੀ ਕਿਊਰੇਟਿਵ ਅਰਜ਼ੀ

Trust, Construction, Ram Temple, Ayodhya

ਅਯੁੱਧਿਆ ਵਿਵਾਦ : ਪੀਸ ਪਾਰਟੀ ਨੇ ਦਾਖ਼ਲ ਕੀਤੀ ਕਿਊਰੇਟਿਵ ਅਰਜ਼ੀ | Peace Party

ਨਵੀਂ ਦਿੱਲੀ (ਏਜੰਸੀ)। ਅਯੋਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜ਼ਿਦ ਜ਼ਮੀਨ ਵਿਵਾਦ ‘ਚ ਪਹਿਲੀ ਕਿਊਰੇਟਿਵ ਪਟੀਸ਼ਨ (ਸੋਧ ਅਰਜ਼ੀ) ਮੰਲਵਰ ਨੂੰ ਸੁਪਰੀਮ ਕੋਰਟ ‘ਚ ਦਾਖ਼ਲ ਕੀਤੀ ਗਈ। ਇਸ ਮਾਮਲੇ ‘ਚ ਮੁੜ ਵਿਚਾਰ ਅਰਜ਼ੀ ਖਾਰਜ਼ ਹੋਣ ਤੋਂ ਬਾਅਦ ਪੀਸ ਪਾਰਟੀ Peace Party ਦੇ ਡਾਕਟਰ ਅਯੂਬ ਨੇ ਕਿਊਰੇਟਿਵ ਪਟੀਸ਼ਨ ਦਰਜ਼ ਕੀਤੀ ਹੈ। ਅਰਜ਼ੀ ਕਰਤਾ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਫੈਸਲਾ ਆਸਥਾ ਦੇ ਆਧਾਰ ‘ਤੇ ਲਿਆ ਗਿਆ ਸੀ। ਤੱਤਕਾਲੀਨ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਿਕ ਬੈਂਚ ਨੇ 9 ਨਵੰਬਰ 2019 ਨੂੰ ਅਯੋਧਿਆ ਮਾਮਲੇ ‘ਚ ਆਪਣਾ ਫੈਸਲਾ ਸੁਣਾਇਆ ਸੀ।

  • ਜਿਸ ਦੇ ਖਿਲਾਫ਼ 19 ਮੁੜ ਵਿਚਾਰ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ।
  • ਮਾਣਯੋਗ ਸੁਪਰੀਮ ਕੋਰਟ ਨੇ ਬੀਤੀ 12 ਦਸੰਬਰ ਨੂੰ ਸਾਰੀਆਂ ਮੁੜ ਵਿਚਾਰ ਅਰਜ਼ੀਆਂ ਨੂੰ ਖਾਰਜ਼ ਕਰ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।