ਕਾਂਗਰਸੀ ਨੇਤਾ Shamsher Singh Surjewala ਦਾ ਦੇਹਾਂਤ
ਤਿੰਨ ਵਜੇ ਕੀਤਾ ਜਾਵੇਗਾ ਸਸਕਾਰ
ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ
ਨਵੀਂ ਦਿੱਲੀ, ਏਜੰਸੀ। ਸੀਨੀਅਰ ਕਾਂਗਰਸੀ ਨਤਾ ਅਤੇ ਹਰਿਆਣਾ ਪ੍ਰਦੇਸ਼ ਸਰਕਾਰ ‘ਚ ਚਾਰ ਵਾਰ ਮੰਤਰੀ ਰਹੇ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਸੂਰਜੇਵਾਲਾ ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੂਰਜੇਵਾਲਾ ਦ ਪਿਤਾ ਹੈ। ਸ੍ਰੀ ਸੁਰਜੇਵਾਲਾ ਆਪਣੇ ਲੰਮੇ ਰਾਜਨੀਤਿਕ ਜੀਵਨ ‘ਚ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕੈਥਲ ਦੇ ਸਾਬਕਾ ਵਿਧਾਇਕ ਵੀ ਰਹੇ ਹਨ। ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਪ੍ਰਧਾਨ ਰਹੇ ਸੂਰਜੇਵਾਲਾ 1967, 1977, 1982, 1991 ‘ਚ ਨਰਵਾਨਾ ਅਤੇ 2005 ‘ਚ ਕੈਥਲ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹਨਾਂ ਨੇ 1992 ਅਤੇ 1998 ‘ਚ ਲੋਕ ਸਭਾ ਦੀ ਵੀ ਚੋਣ ਜਿੱਤੀ। ਸ੍ਰੀ ਸੂਰਜੇਵਾਲਾ ਨੇ ਹਰਿਆਣਾ ਸਰਕਾਰ ‘ਚ ਚਾਰ ਵਾਰ ਮੰਤਰੀ ਅਹੁਦੇ ਦਾ ਫਰਜ ਅਦਾ ਕੀਤਾ ਅਤੇ ਉਹ ਵਿਧਾਨ ਸਭਾ ਸਾਂਸਦ ਵੀ ਰਹੇ। ਸ੍ਰੀ ਸੂਰਜੇਵਾਲਾ ਦਾ ਅੱਜ ਤਿੰਨ ਵਜੇ ਨਰਵਾਨਾ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। Shamsher Singh Surjewala
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ