JEE Main: ਅਬੂਬ ਸ਼ਹਿਰ ਦੇ ਯੁਵਰਾਜ ਨੇ ਕੀਤਾ ਟਾਪ
98.86 ਪਰਸੇਟਾਈਲ ਨਾਲ ਕੀਤਾ ਜ਼ਿਲ੍ਹੇ ‘ਚੋਂ ਟਾਪ
ਸਰਸਾ, ਸੁਨੀਲ ਵਰਮਾ। ਐਨਟੀਏ ਨੇ 7 ਜਨਵਰੀ ਨੂੰ ਲਈ ਗਈ ਜੇਈਈ ਮੇਨ 2020 ਦਾ ਰਿਜਲਟ ਐਲਾਨ ਦਿੱਤਾ ਗਿਆ ਹੈ, ਜਿਸ ਵਿੱਚ ਸਰਸਾ ਜਿਲ੍ਹੇ ਦੇ ਡੱਬਵਾਲੀ ਉਪਮੰਡਲ ਦੇ ਪਿੰਡ ਅਬੂਬਸ਼ਹਿਰ ਨਿਵਾਸੀ ਵਕੀਲ ਰਾਜਾਰਾਮ ਪੰਵਾਰ ਦੇ ਬੇਟੇ ਯੁਵਰਾਜ ਪੰਵਾਰ ਨੇ 98.86, ਮੁੰਨਾਵਾਲੀ ਦੇ ਮਿਸਤਰੀ ਸ਼ਿਓਪਤਰਾਮ ਦੇ ਬੇਟੇ ਪ੍ਰਵੀਨ ਨੇ 98.12 ਅਤੇ ਨਾਗੋਕੀ ਦੇ ਟੀਵੀ ਰੇਡੀਓ ਮਕੈਨਿਕ ਹਰੀਸ਼ ਸ਼ਰਮਾ ਦੇ ਬੇਟੇ ਕੁਲਦੀਪ ਨੇ 93.3 ਪਰਸੇਟਾਈਲ ਨਾਲ ਪ੍ਰੀਖਿਆ ਪਾਸ ਕੀਤੀ ਹੈ। ਤਿੰਨੇ ਵਿਦਿਆਰਥੀ ਵਰਤਮਾਨ ‘ਚ ਰੇਵਾੜੀ ‘ਚ ਵਿਕਲਪ ਫਾਊਂਡੇਸ਼ਨ ਦੇ ਵਿਕਲਪ ਇੰਸਟੀਟਿਊਟ ‘ਚ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਹਨ। ਦੱਸ ਦੇਈਏ ਕਿ ਇਸ ਪ੍ਰੀਖਿਆ ‘ਚ ਰਾਜ ਭਰ ਦੇ 48 ਵਿਦਿਆਰਥੀ ਪਾਸ ਹੋਏ ਹਨ ਜਿਹਨਾਂ ‘ਚੋਂ 34 ਵਿਦਿਆਰਥੀਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। JEE Main
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ