murder | ਗੋਲੀਬਾਰੀ ਵਿੱਚ ਦੋ ਜਣੇ ਹੋਏ ਜਖਮੀ
ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਹਲਕਾ ਘਨੌਰ ਦੇ ਪਿੰਡ ਬਘੋਰਾ ਵਿਖੇ ਅੱਜ ਸਵੇਰੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ (murder) ਕਰ ਦਿੱਤਾ। ਉਕਤ ਝਗੜੇ ਦੌਰਾਨ ਮ੍ਰਿਤਕ ਦੇ ਬੇਟੇ ਵੱਲੋਂ ਆਪਣੇ ਪਿਤਾ ਦੀ ਕੁੱਟ ਮਾਰ ਦੇਖ ਕੇ ਅੰਦਰ ਪਈ ਬੰਦੂਕ ਨਾਲ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਲਾਲ ਸਿੰਘ (45) ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਘਨੌਰ ਥਾਣੇ ਦੀ ਪੁਲਿਸ ਵੱਲੋਂ ਮੁੱਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ‘ਤੇ ਮੌਜੂਦ ਪਿੰਡ ਦੇ ਲੋਕਾਂ ਨੇ ਆਪਣਾ ਨਾਮ ਨਾ ਦੱਸਦੇ ਹੋਏ ਪੱੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਸੇ ਹੀ ਪਿੰਡ ਦੇ ਵਾਸੀ ਕੁਝ ਲੋਕਾਂ ਨੇ ਲਾਲ ਸਿੰਘ ਦੇ ਘਰ ਜਾ ਕੇ ਉਸ ‘ਤੇ ਹਮਲਾ ਕਰ ਦਿੱਤਾ ਇਸ ਦੌਰਾਨ ਮੌਕੇ ‘ਤੇ ਪਹੁੰਚੇ ਉਸ ਦੇ ਲੜਕੇ ਵੱਲੋਂ ਆਪਣੇ ਪਿਤਾ ਲਾਲ ਸਿੰਘ ਨਾਲ ਹੋ ਰਹੀ ਮਾਰ ਕੁਟਾਈ ਨੂੰ ਦੇਖ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਜਣੇ ਜ਼ਖਮੀ ਹੋ ਗਏ ਗੋਲੀ ਚੱਲਦੇ ਹੀ ਉਕਤ ਸਾਰੇ ਉਥੋਂ ਭੱਜ ਗਏ ਅਤੇ ਜਖਮੀ ਵਿਅਕਤੀਆਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿ ਕਿਸ ਗੱਲ ਤੋਂ ਦੋਵਾਂ ਧਿਰਾਂ ਦਾ ਝਗੜਾ ਹੋਇਆ ਸੀ। ਮੌਕੇ ‘ਤੇ ਪਹੁੰਚੀ ਘਨੌਰ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ