ਅਮਰਿੰਦਰ ਸਿੰਘ ਕੀਹਦੇ ਹਿੱਤਾਂ ਨੂੰ ਪਾਲ ਰਹੇ ਹਨ, ਇਹ ਸਾਰਾ ਜੱਗ ਜਾਣਦੈ : Dhindsa
ਲਹਿਰਾਗਾਗਾ, (ਰਾਜ ਸਿੰਗਲਾ) ਪਾਰਟੀ ਨੇ ਸਾਨੂੰ ਅਹੁਦੇ ਦਿੱਤੇ ਹਨ, ਪਰ ਅਹੁਦੇ ਲੈਣ ਦਾ ਇਹ ਮਤਲਬ ਨਹੀਂ ਕਿ ਅਸੀਂ ਜ਼ਮੀਰ ਵੇਚ ਦਿੱਤੀ ਇਸ ਲਈ ਪਾਰਟੀ ਨੂੰ ਜ਼ਮੀਰ ਵੇਚ ਕੇ , ਗਹਿਣੇ ਧਰ ਕੇ ਜਾਂ
ਲੋਕਾਂ ਦੇ ਹਿੱਤਾਂ ਵਿਰੁੱਧ ਕੋਈ ਸਮਝੌਤਾ ਨਹੀਂ ਕਰ ਸਕਦੇ ਇਹ ਵਿਚਾਰ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਵਿੱਚੋਂ ਮੁਅੱਤਲੀ ਤੋਂ ਬਾਅਦ ਹਜਾਰਾਂ ਵਰਕਰਾਂ ਨਾਲ ਸਥਾਨਕ ਸ਼ਹਿਰ ਵਿੱਚ ਵਿਸ਼ਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ
ਨਵੀਂ ਪਾਰਟੀ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ‘ਤੇ ਨਿਰਭਰ ਹੈ, ਮੈਂ ਇਕੱਲਾ ਇਹ ਫ਼ੈਸਲਾ ਨਹੀਂ ਕਰ ਸਕਦਾ ਸ. ਢੀਂਡਸਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀ ਦਿੱਤੀ, ਇਸੇ ਪਾਰਟੀ ਦੀ ਚੜ੍ਹਦੀ ਕਲਾ ਲਈ ਹੀ ਅਸੀਂ ਇਹ ਬੀੜਾ ਚੁੱਕਿਆ ਹੈ ਪਾਰਟੀ ਵੱਲੋਂ ਕੋਈ ਨੋਟਿਸ ਆਉਣ ਸਬੰਧੀ ਢੀਂਡਸਾ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੋਟਿਸ ਪਾਰਟੀ ਵੱਲੋਂ ਨਹੀਂ ਮਿਲਿਆ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀਹਦੇ ਹਿੱਤਾਂ ਨੂੰ ਪਾਲ ਰਹੇ ਹਨ, ਇਹ ਸਾਰਾ ਜੱਗ ਜਾਣਦਾ ਹੈ, ਢੀਂਡਸਾ ਦਾ ਇਹ ਇਸ਼ਾਰਾ ਬਿਨਾਂ ਨਾਮ ਲੈਂਦਿਆਂ ਕੈਪਟਨ ਵੱਲੋਂ ਬਾਦਲ ਦੇ ਹੱਕ ਵਿੱਚ ਭੁਗਤਣ ਦਾ ਸੀ
ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ : ਢੀਂਡਸਾ
ਸ. ਢੀਂਡਸਾ ਇਹ ਗੱਲ ਵੀ ਸਾਫ਼ ਕਰ ਗਏ ਕਿ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ, ਸਮਝੌਤੇ ਸਿਰਫ ਨਿੱਜੀ ਮੁਫ਼ਾਦ ਲਈ ਹੁੰਦੇ ਹਨ ਜਾਂ ਅਹੁਦਿਆਂ ਲਈ ਪ੍ਰੰਤੂ ਸਾਨੂੰ ਕਿਸੇ ਵੀ ਅਹੁਦੇ ਦੀ ਲੋੜ ਨਹੀਂ ਹੈ ਸਰਨਾ ਭਰਾਵਾਂ ਨਾਲ 18 ਤਰੀਕ ਨੂੰ ਦਿੱਲੀ ਮੀਟਿੰਗ ਵਿੱਚ ਉਨ੍ਹਾਂ ਸ਼ਾਮਿਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਸ਼ਾਮਿਲ ਹੋਵਾਂਗੇ ਅਤੇ ਲੋਕਾਂ ਦੀ ਰਾਏ ਮੁਤਾਬਕ ਅਗਲੀ ਕਾਰਵਾਈ ਅਰੰਭਾਂਗੇ
ਇਸ ਸਮੇਂ ਉਨ੍ਹਾਂ ਨਾਲ ਪਾਵਰਕੌਮ ਦੇ ਸਾਬਕਾ ਏ ਐਮ ਗੁਰਬਚਨ ਸਿੰਘ ਬਚੀ, ਰਿਟਾਇਰਡ ਏ ਡੀ ਸੀ ਸੁਖਵੰਤ ਸਿੰਘ ਸਰਾਓ ,ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਨਿਲ ਗਰਗ ਐਡਵੋਕੇਟ, ਜਸਵੀਰ ਕਲੇਰ, ਛੱਜੂ ਸਿੰਘ ਧਾਲੀਵਾਲ ,ਭਾਜਪਾ ਦੇ ਬਜ਼ੁਰਗ ਆਗੂ ਦਲੀਪ ਚੰਦ ਪੰਸਾਰੀ,ਕੌਰ ਸਿੰਘ ਸਰਪੰਚ , ਚਮੇਲਾ ਰਾਮ ਠੇਕੇਦਾਰ, ਜਥੇਦਾਰ ਪ੍ਰਗਟ ਸਿੰਘ ਗਾਗਾ, ਜਗਦੀਸ਼ ਠੇਕੇਦਾਰ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪੱਪੀ ਨੰਗਲਾ, ਗੁਰਮੇਲ ਮੇਲੀ, ਜਗਦੀਪ ਜੌਲੀ ਐਡਵੋਕੇਟ ਅਤੇ ਹੋਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।