ਮਾਨਵਤਾ ਭਲਾਈ ਲਈ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦੇ ਹਾਂ : ਕੁਲਦੀਪ
ਮਾਨਵਤਾ ਭਲਾਈ ਕਾਰਜਾਂ ਲਈ ਸਰੀਰ ਦਾਨ ਕਰਨਾ ਵੀ ਉੱਤਮ ਦਾਨ ਹੈ: ਡੀ.ਸੀ.
ਝੁਨੀਰ (ਗੁਰਜੀਤ ਸ਼ੀਂਹ) ਡੇਰਾ ਸੱਚਾ ਸੌਦਾ (Dera sacha sauda) ਦੀ ਪਵਿੱਤਰ ਸਿੱਖਿਆ ਤੇ ਚਲਦਿਆਂ ਬਲਾਕ ਝੁਨੀਰ ਦੇ ਪਿੰਡ ਜਟਾਣਾ ਕਲਾਂ ਦੇ ਬਸੰਤ ਸਿੰਘ ਇਸਾਂ ਖਾਲਸਾ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਬਸੰਤ ਸਿੰਘ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸ ਦੇ ਮਰਨ ਉਪਰੰਤ ਉਸ ਦਾ ਸਰੀਰ ਸਸਕਾਰ ਕਰਨ ਦੀ ਥਾਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body donater) ਕੀਤੀ ਜਾਵੇ ਜਿਸ ਦੇ ਪ੍ਰਣ ਨੂੰ ਹੁਣ ਉਸ ਦੇ ਦੇਹਾਂਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਬਲਾਕ ਝੁਨੀਰ ਦੇ ਪਿੰਡ ਜਟਾਣਾ ਕਲਾਂ ‘ਚ ਸਰੀਰਦਾਨੀ ਦੀ ਪਤਨੀ ਪ੍ਰੀਤਮ ਕੌਰ ਪੁੱਤਰਾਂਨ ਤੇਜਾ ਸਿੰਘ, ਅੰਗਰੇਜ਼ ਸਿੰਘ, ਮੱਘਰ ਸਿੰਘ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਵਿਖੇ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਦੀ ਅਗਵਾਈ ‘ਚ ਰਵਾਨਾ ਕੀਤਾ body donater
ਇਸ ਰਸਮ ਦੀ ਅਗਵਾਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ, ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਮਾਨਵਤਾ ਦੀ ਭਲਾਈ ਲਈ ਡੇਰਾ ਸੱਚਾ ਸੌਦਾ ਵੱਲੋਂ ਬੀੜਾ ਚੁੱਕਿਆ ਗਿਆ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੇ ਵਿਗਿਆਨਕ ਯੁੱਗ ‘ਚ ਫਾਲਤੂ ਦੀ ਅਡੰਬਰਬਾਜ਼ੀ ਤੋਂ ਉੱਪਰ ਉੱਠ ਕੇ ਇੰਝ ਹੀ ਸਰੀਰਦਾਨ, ਖ਼ੂਨਦਾਨ ,ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ
ਸਰੀਰਦਾਨੀ ਬਸੰਤ ਸਿੰਘ ਇੰਸਾਂ ਖਾਲਸਾ ਦੇ ਪਰਿਵਾਰ ਤੋਂ ਸੇਧ ਲੈਣ ਦੀ ਅਪੀਲ ਕੀਤੀ
ਉਨ੍ਹਾਂ ਸਰੀਰਦਾਨੀ ਬਸੰਤ ਸਿੰਘ ਇੰਸਾਂ ਖਾਲਸਾ ਦੇ ਪਰਿਵਾਰ ਤੋਂ ਸੇਧ ਲੈਣ ਦੀ ਅਪੀਲ ਕੀਤੀ ਸਰੀਰਦਾਨੀ ਬਸੰਤ ਸਿੰਘ ਦੇ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਜਿੱਥੇ ਸਾਡਾ ਸਮਾਜ ਜਾਗਰੂਕ ਹੋ ਕੇ ਵੱਖ ਵੱਖ ਭਲਾਈ ਕਾਰਜਾਂ ਲਈ ਅੱਗੇ ਆ ਰਿਹਾ ਹੈ ਉੱਥੇ ਸਾਨੂੰ ਵੱਧ ਤੋਂ ਵੱਧ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦੀ ਵੀ ਜ਼ਰੂਰਤ ਹੈ ਇਸ ਮੌਕੇ ਬਲਾਕ ਭੰਗੀਦਾਸ ਸੇਵਕ ਇੰਸਾਂ, ਰਾਧੇ ਸ਼ਾਮ ਇੰਸਾਂ, ਲਾਭ ਇੰਸਾਂ, ਬਲਵੰਤ ਸਿੰਘ ਬਾਜੇਵਾਲਾ, ਸਰਬਜੀਤ ਜਟਾਣਾ, ਮੱਖਣ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂ, ਰਿਸ਼ਤੇਦਾਰ, ਦੋਸਤ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।