ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਆਪਣੇ ਗੁਣਾਂ ਕਾਰਨ ਬਹੁਤ ਹੀ ਪ੍ਰਸਿੱਧ ਹੈ ਇਸ ਨਾਲ ਹੋਣ ਵਾਲੇ ਫਾਇਦੇ ਬੇਸ਼ੁਮਾਰ ਹਨ ਨਾ ਸਿਰਫ਼ ਇਸਦਾ ਸੇਵਨ ਸਾਡੇ ਲਈ ਫਾਇਦੇਮੰਦ ਹੈ, ਸਗੋਂ ਇਹ ਇਸ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਦੀ ਖੇਤੀ ਲਈ ਪਾਣੀ ਦੀ ਖ਼ਪਤ ਬਹੁਤ ਹੀ ਘੱਟ ਹੁੰਦੀ ਹੈ ਜਿੱਥੇ ਇਹ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ, ਉੱਥੇ ਇਸ ਦਾ ਲੇਪ ਚਮੜੀ ਸਬੰਧੀ ਰੋਗਾਂ ਦੇ ਨਾਲ-ਨਾਲ ਸੜਨ ‘ਤੇ, ਕੱਟਣ ‘ਤੇ ਵੀ ਸਰੀਰ ਦੀ ਸੰਭਾਲ ਕਰਦਾ ਹੈ
1. ਐਲੋਵੇਰਾ ਇੱਕ ਕੁਦਰਤੀ ਸਿਹਤਵਰਧਕ ਟਾਨਿਕ ਹੈ, ਜਿਸ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ, ਐਨਜ਼ਾਈਮ ਅਤੇ ਅਮੀਨੋ-ਐਸਿਡ ਮੁਹੱਈਆ ਹਨ
2. ਐਲੋਵੇਰਾ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾ ਕੇ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ
3. ਐਲੋਵੇਰਾ ਜੂਸ ਦਾ ਸੇਵਨ ਰੋਜ਼ਾਨਾ ਕਰਨ ਨਾਲ ਕਈ ਤਰ੍ਹਾਂ ਦੇ ਪੁਰਾਣੇ ਰੋਗ ਜਿਵੇਂ ਜੋੜਾਂ ਦਾ ਦਰਦ, ਬਵਾਸੀਰ ਆਦਿ ‘ਚ ਵੀ ਫਾਇਦੇਮੰਦ ਹੈ
4. ਐਲੋਵੇਰਾ ਸਰੀਰ ਦੀ ਪਾਚਣ-ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਰੀਰ ਦੀ ਪਾਚਣ ਸ਼ਕਤੀ ਨੂੰ ਠੀਕ ਕਰਕੇ ਹਾਜ਼ਮਾ ਵਧਾਉਂਦਾ ਹੈ, ਜਿਸ ਨਾਲ ਪੇਟ ਦਰਦ, ਗੈਸ, ਤੇਜ਼ਾਬ ਅਤੇ ਕਬਜ਼ ਦੂਰ ਹੋ ਜਾਂਦੀ ਹੈ
5. ਐਲੋਵੇਰਾ ਵਿਚ ਮੌਜ਼ੂਦ ਅਮੀਨੋ-ਐਸਿਡ ਸਰੀਰ ਦੇ ਵਿਕਾਸ ਵਿਚ ਮੱਦਦ ਕਰਦੇ ਹਨ
6. ਐਲੋਵੇਰਾ ਚਮੜੀ ਸਬੰਧੀ ਰੋਗਾਂ ‘ਚ ਬੇਹੱਦ ਫਾਇਦੇਮੰਦ ਹੈ ਇਹ ਖੂਨ ਨੂੰ ਸਾਫ ਕਰਕੇ ਚਮੜੀ ਨੂੰ ਮਜ਼ਬੂਤ, ਕੋਮਲ ਅਤੇ ਮੁਲਾਇਮ ਬਣਾਉਂਦਾ ਹੈ ਅਤੇ ਕਿੱਲ, ਛਾਹੀਆਂ, ਐਲਰਜ਼ੀ ਆਦਿ ਚਮੜੀ ਰੋਗਾਂ ‘ਚ ਫਾਇਦੇਮੰਦ ਹੈ
7. ਐਲੋਵੇਰਾ ਸਰੀਰ ਦੀ ਚਰਬੀ ਨੂੰ ਕੰਟਰੋਲ ਕਰਦਾ ਹੈ ਅਤੇ ਮੋਟਾਪਾ ਅਤੇ ਪਤਲੇਪਣ ਦੋਵਾਂ ‘ਚ ਫਾਇਦੇਮੰਦ ਹੈ
8. ਐਲੋਵੇਰਾ ਇਨ੍ਹਾਂ ਸਾਰੇ ਰੋਗਾਂ ‘ਚ ਫਾਇਦੇਮੰਦ ਹੈ, ਜਿਵੇਂ ਉਨੀਂਦਰਾ, ਐਲਰਜ਼ੀ, ਮਾਈਗ੍ਰੇਨ, ਅਨੀਮੀਆ, ਬਵਾਸੀਰ, ਦਿਲ ਦੇ ਰੋਗ, ਪੀਲੀਆ ਆਦਿ
9. ਔਰਤਾਂ ਦੀਆਂ ਕਈ ਬਿਮਾਰੀਆਂ ‘ਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਵੇਂ ਮਾਹਵਾਰੀ ਦਾ ਰੁਕ ਜਾਣਾ, ਘੱਟ ਆਉਣਾ ਜਾਂ ਖੁੱਲ੍ਹ ਕੇ ਨਾ ਆਉਣਾ ਆਦਿ
ਗਰਭਵਤੀ ਔਰਤਾਂ ਨੂੰ ਐਲੋਵੇਰਾ ਦਾ ਸੇਵਨ ਨਹੀਂ ਕਰਨਾ ਚਾਹੀਦਾ
10. ਇਸ ਤੋਂ ਇਲਾਵਾ ਜੋੜਾਂ ‘ਚ ਦਰਦ, ਲਕਵਾ, ਸਾਇਟਿਕਾ-ਵਾਅ, ਗੁਰਦੇ ਅਤੇ ਪਿੱਤੇ ਦੀ ਪੱਥਰੀ, ਗਠੀਆ-ਵਾਅ, ਬਲੱਡ ਪ੍ਰੈਸ਼ਰ, ਦਮਾ ਆਦਿ ਰੋਗਾਂ ‘ਚ ਵੀ ਫਾਇਦੇਮੰਦ ਹੈ
11. ਇਹ ਅੱਖਾਂ ਦੀ ਰੌਸ਼ਨੀ, ਅਲਸਰ, ਭੁੱਖ ਨਾ ਲੱਗਣਾ, ਕਮਜ਼ੋਰੀ ਅਤੇ ਸ਼ੂਗਰ ਆਦਿ ਰੋਗਾਂ ‘ਚ ਕਮਾਲ ਦਾ ਅਸਰ ਵਿਖਾਉਂਦਾ ਹੈ
12. ਐਲੋਵੇਰਾ ਵਾਲਾਂ ਲਈ ਵੀ ਬਹੁਤ ਹੀ ਫਾਇਦੇਮੰਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।