Kashmir ‘ਚ ਬਰਫ ਖਿਸਕਣ ਨਾਲ ਪੰਜ ਮੌਤਾਂ
ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ‘ਚ ਬਰਫ ਖਿਸਕਣ ਕਾਰਨ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ 9 ਵਿਅਕਤੀਆਂ ਦਾ ਇਕ ਦਲ ਕੱਲ੍ਹ ਰਾਤ ਜਿਲ੍ਹੇ ਦੇ ਕੋਲਨ ‘ਚ ਬਚਾਅ ਅਭਿਆਨ ਲਈ ਜਾ ਰਿਹਾ ਸੀ ਕਿ ਤਦ ਹੀ ਸਾਰੇ ਬਰਫ ਖਿਸਕਣ ਕਾਰਨ ਉਸ ਦੀ ਲਪੇਟ ‘ਚ ਗਏ। ਪੁਲਿਸ ਨੇ ਸਥਾਨਕ ਨਾਗਰਿਕਾਂ ਦੀ ਮਦਦ ਨਾਲ ਤਲਾਸ਼ੀ ਅਭਿਆਨ ਚਲਾ ਕੇ ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ। ਉਹਨਾਂ ਕਿਹਾ ਕਿ ਪੂਰੀ ਰਾਤ ਤਲਾਸ਼ੀ ਅਭਿਆਨ ਜਾਰੀ ਰਿਹਾ ਅਤੇ ਮੰਗਲਵਾਰ ਸਵੇਰੇ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕੁਪਵਾੜਾ, ਬਾਂਦੀਪੋਰਾ ਅਤੇ ਬਾਰਾਮੁਲਾ ਜ਼ਿਲ੍ਹੇ ‘ਚ ਬਰਫ ਖਿਸਕਣ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਨੇ ਉਤਰੀ ਅਤੇ ਮੱਧ ਕਸ਼ਮੀਰ ਦੇ ਉਪਰੀ ਇਲਾਕਿਆਂ ‘ਚ ਬਰਫ ਖਿਸਕਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਬਰਫ ਖਿਸਕਣ ਦੀ ਸੰਭਾਵਨਾ ਵਾਲੇ ਇਲਾਕਿਆਂ ‘ਚ ਨਾ ਜਾਣ ਦੀ ਅਪੀਲ ਕੀਤੀ ਹੈ। Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।