CAA ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਵਿਰੋਧੀ ਦਲ: ਮੋਦੀ
ਰਾਜਨੀਤਿਕ ਗੇਮ ਖੇਡ ਰਹੇ ਲੋਕਾਂ ਨੇ ਸੀਏਏ ਨੂੰ ਸਮਝਣ ਤੋਂ ਜਾਣਬੁੱਝ ਕੇ ਇਨਕਾਰ ਕੀਤਾ
ਬੇਲੂਰ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਵਿਰੋਧੀ ਦਲਾਂ ‘ਤੇ ਐਤਵਾਰ ਨੂੰ ਦੋਸ਼ ਲਗਾਇਆ। ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਬੇਲੂਰ ‘ਚ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਬੇਲੂਰ ਮੱਠ ‘ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ‘ਕਈ ਸਾਰੇ ਨੌਜਵਾਨਾਂ ਕੋਲ ਅਜੇ ਵੀ ਸੀਏਏ ਬਾਰੇ ਗਲਤ ਜਾਣਕਾਰੀ ਹੈ। ਰਾਜਨੀਤਿਕ ਗੇਮ ਖੇਡ ਰਹੇ ਲੋਕਾਂ ਨੇ ਸੀਏਏ ਨੂੰ ਸਮਝਣ ਤੋਂ ਜਾਣਬੁੱਝ ਕੇ ਇਨਕਾਰ ਕਰ ਦਿੱਤਾ ਹੈ। ਨੌਜਵਾਨਾਂ ਨੂੰ ਸਮਝਾਉਣਾ ਸਾਡੀ ਜਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਕਿਸੇਵੀ ਨਾਗਰਿਕਤਾ ਲੈਣ ਲਈ ਨਹੀਂ ਸਗੋਂ ਨਾਗਰਿਕਤਾ ਦੇਣ ਲਈ ਹੈ। ਇਹ ਕਾਨੂੰਨ ਨਾਗਰਿਕਤਾ ਕਾਨੂੰਨ ‘ਚ ਸਿਰਫ ਇੱਕ ਬਦਲਾਅ ਹੈ। ਉਹਨਾਂ ਕਿਹਾ ਕਿ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਸੀਏਏ ਨਾਗਰਿਕਤਾ ਲੈਣ ਲਈ ਨਹੀਂ ਸਗੋਂ ਦੇਣ ਲਈ ਹੈ। ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਰਾਤੋਂ ਰਾਤ ਇਹ ਕਾਨੂੰਨ ਲੈ ਕੇ ਨਹੀਂ ਆਏ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।