ਡਿੰਗੂ-ਡਿੰਗੂ ਕਰਦੀ ਛੱਤ ਦਾ ਮੁੱਕਿਆ ਫਿਕਰ, ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
ਮੌੜ ਮੰਡੀ, (ਰਾਕੇਸ਼ ਗਰਗ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮੌੜ ‘ਚ ਪੈਂਦੇ ਪਿੰਡ ਕਮਾਲੂ ਸਵੈਚ ਵਿਖੇ ਸਾਧ-ਸੰਗਤ ਵੱਲੋਂ ਇੱਕ ਵਿਧਵਾ ਭੈਣ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਪਿੰਡ ਦੇ ਭੰਗੀਦਾਸ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਕਮਾਲੂ ਸਵੈਚ ਦੀ ਵਸਨੀਕ ਜਸਵਿੰਦਰ ਕੌਰ ਦਾ ਪਤੀ ਭੂਰਾ ਸਿੰਘ ਪੰਜ ਸਾਲ ਪਹਿਲਾਂ ਇਸ ਦੁਨੀਆਂ ਤੋਂ ਸਦਾ ਲਈ ਚਲਾ ਗਿਆ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀ ਸੀ, ਜਸਵਿੰਦਰ ਕੌਰ ਦੇ ਇੱਕ ਮਾਸੂਮ ਬੇਟੀ ਸੀ
ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ
ਜਿਸ ਦਾ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਵਿਧਵਾ ਦੇ ਮਕਾਨ ਦੀ ਹਾਲਤ ਕਾਫੀ ਖਸਤਾ ਸੀ ਜੋ ਕਿਸੇ ਵੀ ਸਮੇਂ ਡਿੱਗ ਸਕਦਾ ਸੀ ਜਿਸ ਦਾ ਜਸਵਿੰਦਰ ਕੌਰ ਨੂੰ ਹਰ ਸਮੇਂ ਡਿੱਗਣ ਦਾ ਡਰ ਰਹਿੰਦਾ ਸੀ ਪਰ ਪੂੰਜੀ ਨਾ ਹੋਣ ਕਾਰਨ ਉਹ ਘਰ ਨਹੀ ਬਣਾ ਸਕਦੀ ਸੀ ਜਦੋਂ ਇਸ ਬਾਰੇ ਪਿੰਡ ਦੀ ਸਾਧ ਸੰਗਤ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤਰੁੰਤ ਬਲਾਕ ਕਮੇਟੀ ਨੂੰ ਦੱਸਿਆ ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸਲਾਹ ਮਸ਼ਵਰਾ ਕਰਕੇ ਵਿਧਵਾ ਭੈਣ ਦਾ ਮਕਾਨ ਬਣਾਉਣ ਦਾ ਬੀੜਾ ਚੁੱਕ ਲਿਆ
ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੀ ਪਰਵਾਹ ਕਿਤੇ ਬਿਨ੍ਹਾਂ ਦੇਖਦੇ ਦੇਖਦੇ ਵਿਧਵਾ ਭੈਣ ਨੂੰ ਨਵੇਂ ਦੋ ਪੱਕੇ ਕਮਰੇ, ਰਸੋਈ, ਲੈਟਰਿੰਗ, ਬਾਥਰੂਮ ਅਤੇ ਘਰ ਦੀ ਚਾਰ ਦਿਵਾਰੀ ਤਿਆਰ ਕਰਕੇ ਦੇ ਦਿੱਤੀ ਇਸ ਕਾਰਜ ਵਿੱਚ ਕਰੀਬ 100 ਸੇਵਾਦਾਰ ਭੈਣ/ਭਾਈਆਂ ਤੋਂ ਇਲਾਵਾ, ਬਲਾਕ ਭੰਗੀਦਾਸ ਰਾਕੇਸ਼ ਗਰਗ, 15 ਮੈਂਬਰ ਅਮ੍ਰਿੰਤਪਾਲ ਗੋਗੀ,15 ਮੈਂਬਰ ਦਰਸ਼ਨ ਸਿੰਘ, 15 ਮੈਂਬਰ ਗੁਰਪਾਲ ਸਿੰਘ, 15 ਮੈਂਬਰ ਕੁਲਵੰਤ ਸਿੰਘ, 15 ਮੈਂਬਰ ਲੀਲਾ ਸਿੰਘ ਅਤੇ ਜਿੰਮੇਵਾਰਾਂ ਬੜੇ ਉਤਸ਼ਾਹ ਨਾਲ ਸਹਿਯੋਗ ਦਿੱਤਾ
ਬਿਨ੍ਹਾਂ ਕਿਸੇ ਸਵਾਰਥ ਦੇ ਸਾਧ ਸੰਗਤ ਮਾਨਵਤਾ ਦੀ ਸੇਵਾ ਕਰ ਰਹੀ ਹੈ : 25 ਮੈਂਬਰ
ਬਲਾਕ ਦੇ 25 ਮੈਂਬਰ ਵੀਰਾ ਸਿੰਘ ਇੰਸਾਂ ਅਤੇ 25 ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 134 ਮਾਨਵਤਾ ਭਲਾਈ ਕਾਰਜ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਤਹਿਤ ਸਾਧ ਸੰਗਤ ਨੇ ਵਿਧਵਾ ਭੈਣ ਜਸਵਿੰਦਰ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਸਾਧ ਸੰਗਤ ਬਿਨ੍ਹਾਂ ਕਿਸੇ ਸਵਾਰਥ ਦੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਵੱਧ ਚੜ ਕੇ ਅਜਿਹੇ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ ਅਤੇ ਇਹ ਕਾਰਜ ਹਮੇਸ਼ਾ ਜਾਰੀ ਰੱਖੇ ਜਾਣਗੇ
ਸਾਧ-ਸੰਗਤ ਨੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ : ਸਰਪੰਚ ਜਗਦੀਸ਼ ਸਿੰਘ
ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਅਤੇ ਪੰਚ ਭੋਲਾ ਸਿੰਘ ਦਾ ਕਹਿਣਾ ਸੀ ਕਿ ਜੋ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਜਿਹੇ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹਨ ਉਨ੍ਹਾਂ ਕਿਹਾ ਕਿ ਹੁਣ ਵਿਧਵਾ ਜਸਵਿੰਦਰ ਕੌਰ ਨੂੰ ਸਾਧ ਸੰਗਤ ਨੇ ਮਕਾਨ ਬਣਾ ਦੇਣ ਦਾ ਬਹੁਤ ਵੱਡਾ ਪੁੰਨ ਖੱਟਿਆ ਹੈ ਕਿਉਂ ਕਿ ਵਿਧਵਾ ਭੈਣ ਨੂੰ ਮਕਾਨ ਦੀ ਸਖਤ ਜਰੂਰਤ ਸੀ ਜੋ ਹੁਣ ਪੂਰੀ ਹੋ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।