5 ਲੋੜਵੰਦ ਪ੍ਰੀਵਾਰਾਂ ਨੂੰ ਘਰੇਲੂ ਵਰਤੋਂ ਦਾ ਦਿੱਤਾ ਰਾਸ਼ਨ
ਬਰਨਾਲਾ, (ਜਸਵੀਰ ਸਿੰਘ) ਪਿੰਡ ਬੀਹਲਾ ਦੇ ਇੱਕ ਡੇਰਾ ਸ਼ਰਧਾਲੂ ਪ੍ਰੀਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਪਵਿੱਤਰ ਅਵਤਾਰ ਮਹੀਨੇ ਅਤੇ ਆਪਣੇ ਦੋਹਤੇ ਤੇ ਪੋਤੇ ਦੇ ਜਨਮ ਦੀ ਖੁਸ਼ੀ ਵਿੱਚ ਭਲਾਈ ਕਾਰਜ਼ਾਂ ਤਹਿਤ 5 ਲੋੜਵੰਦਾਂ ਨੂੰ ਰਾਸ਼ਨ ਦਿੱਤਾ। ਇਸ ਸਬੰਧੀ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਕਮੇਟੀ ਦੇ 15 ਮੈਂਬਰ ਜਸਵਿੰਦਰ ਸਿੰਘ ਬੀਹਲਾ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਅਤੇ ਆਪਣੇ ਦੋਹਤੇ ਤੇ ਪੋਤੇ ਦੇ ਪੈਦਾ ਹੋਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਬਲਾਕ ਪੱਧਰ ਦੀ ਸਪੈਸ਼ਲ ਨਾਮਚਰਚਾ ਕਰਵਾਈ।
ਉਪਰੰਤ ਪ੍ਰੀਵਾਰ ਨੇ ਡੇਰੇ ਦੀ ਮਰਿਆਦਾ ਨੂੰ ਬਰਕਰਾਰ ਰਖਦਿਆਂ ਤੇ ਆਪਣੀ ਖੁਸ਼ੀ ‘ਚ ਲੋੜਵੰਦਾਂ ਨੂੰ ਸ਼ਾਮਲ ਕਰਦਿਆਂ ਫਜ਼ੂਲ ਖਰਚੀ ਕਰਨ ਦੀ ਬਜਾਇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦ 5 ਪ੍ਰੀਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ, ਗੁਰਮੁਖ ਸਿੰਘ, ਪੂਰਨ ਸਿੰਘ, ਨਾਥ ਸਿੰਘ, ਮਲਕੀਤ ਚੀਮਾ, ਸੁਖਪਾਲ ਸਿੰਘ, ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਜਲੌਰ ਸਿੰਘ, ਇਕਵਾਲ ਸਿੰਘ, ਬਲਵਿੰਦਰ ਸਿੰਘ, ਭੰਗੀਦਾਸ ਵਿਜੈ ਕੁਮਾਰ, ਬਲਵਿੰਦਰ ਸਿੰਘ ਬੀਹਲਾ, ਜਗਮੋਹਨ ਸਿੰਘ ਕਾਉਂਕੇ, ਜੱਗਾ ਸਿੰਘ ਦੀਵਾਨਾ, ਸਾਬਕਾ ਸਰਪੰਚ ਜਗਦੇਵ ਸਿੰਘ, ਫੌਜ਼ੀ ਬਲਰਾਜ ਸਿੰਘ, ਸਾਧੂ ਸਿੰਘ ਆਦਿ ਤੋਂ ਇਲਾਵਾ ਸਾਧ ਸੰਗਤ ਤੇ ਪ੍ਰੀਵਾਰਕ ਮੈਂਬਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।