ਬੇੜੀ ‘ਤੇ ਸਵਾਰ ਹੋ ਕੇ ਪਹੁੰਚੇ ਸਕੂਲ, ਬੱਚਿਆਂ ਨਾਲ ਕੀਤੀ ਗੱਲਬਾਤ
ਫਿਰੋਜ਼ਪੁਰ, ਸਤਪਾਲ ਥਿੰਦ ਤਿੰਨ ਪਾਸਿਓਂ ਦਰਿਆ ਤੇ ਇੱਕ ਪਾਸੋਂ ਹਿੰਦ-ਪਾਕਿ ਸਰਹੱਦ ਦੀ ਕੰਡਿਆਲੀ ਤਾਰ ਨਾਲ ਘਿਰੇ ਪਿੰਡ ਕਾਲੂ ਵਾਲਾ ਦੇ ਵਿਦਿਆਰਥੀਆਂ ਦੀ ਦਾਸਤਾਨ ਸੁਣਨ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਿੰਡ ਕੱਲੂ ਵਾਲਾ ਪਹੁੰਚੇ। ਸਿੱਖਿਆ ਸਕੱਤਰ ਪਹਿਲਾਂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਦਰਿਆ ਤੱਕ ਗਏ ਅਤੇ ਫਿਰ ਬੇੜੀ ‘ਚ ਸਵਾਰ ਹੋ ਕੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਦਰਿਆ ਦੇ ਪਰਲੇ ਪਾਰ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ।
ਦੱਸਣਯੋਗ ਹੈ ਕਿ ਫਿਰੋਜ਼ਪੁਰ ‘ਚ ਪੈਂਦੇ ਪਿੰਡ ਕਾਲੂ ਵਾਲਾ ਦੇ ਬੱਚੇ ਮੁਸ਼ਕਲ ਹਲਾਤਾਂ ਨਾਲ ਜੂਝਦੇ 5 ਕਿਲੋਮੀਟਰ ਦੂਰ ਗੱਟੀ ਰਾਜੋ ਕੇ ਸਕੂਲ ਪਹੁੰਚ ਹਾਜ਼ਰੀ ਯਕੀਨੀ ਬਣਾਉਂਦੇ ਹਨ। ਸਕੂਲ ਭਾਵੇਂ 10 ਵਜੇ ਲੱਗਦਾ ਹੈ ਪਰ ਸਕੂਲ ਵਾਲੇ ਰਸਤੇ ਨੂੰ ਦੇਖਦਿਆਂ ਵਿਦਿਆਰਥੀਆਂ ਨੂੰ ਸਵੇਰੇ ਕਰੀਬ 7:30 ਵਜੇ ਤਿਆਰ ਹੋ ਕੇ ਸਕੂਲ ਲਈ ਰਵਾਨਾ ਹੋਣਾ ਪੈਂਦਾ ਹੈ
ਦਰਿਆ ਦੇ ਕਿਨਾਰੇ ਖੜ੍ਹ ਕੇ ਪਰਲੇ ਪਾਸੇ ਖੜ੍ਹੀ ਬੇੜੀ ਦੇ ਆਉਣ ਦੀ ਉਡੀਕ ਕਰਨੀ ਪੈਂਦੀ, ਜਿਸ ਲਈ ਕਈ ਵਾਰ ਉਨ੍ਹਾਂ ਨੂੰ ਘੰਟਾ-ਘੰਟਾ ਵੀ ਉਡੀਕ ਕਰਨੀ ਪੈ ਜਾਂਦੀ ਹੈ। ਬੇੜੀ ਆਉਣ ਮਗਰੋਂ ਧੁੰਦ ਦੇ ਦਿਨਾਂ ‘ਚ ਰੱਸੀ ਦੇ ਸਾਹਰੇ ਦਰਿਆ ਪਾਰ ਕਰਕੇ ਕਿਨਾਰੇ ਲੱਗਿਆ ਜਾਂਦਾ ਹੈ, ਜਿਸ ਤੋਂ ਬਾਅਦ ਅਗਲਾ ਸਫਰ ਪੈਦਲ ਤੈਅ ਕਰਦੇ ਹਨ। ਬੱਚਿਆਂ ਦੇ ਇਹਨਾਂ ਮੁਸ਼ਕਲ ਹਾਲਾਤਾਂ ਸਬੰਧੀ ‘ਸੱਚ ਕਹੂੰ’ ਵੱਲੋਂ ਪਿਛਲੇ ਦਿਨੀਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਸਿੱਖਿਆ ਸਕੱਤਰ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਖੁਦ ਪਿੰਡ ਪਹੁੰਚੇ ਤੇ ਫਿਰ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਉਹਨਾਂ ਰਸਤਿਆਂ ਰਾਹੀਂ ਹੀ ਸਕੂਲ ਪਹੁੰਚੇ ਜਿੱਥੋਂ ਵਿਦਿਆਰਥੀ ਰੋਜ਼ਾਨਾ ਲੰਘਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।