ਪੁਲਿਸ ਨੇ ਕਿਹਾ, ਸ਼ਨਾਖਤ ਲਈ ਕਰਵਾਇਆ ਜਾਵੇਗਾ ਡੀਐੱਨਏ ਟੈਸਟ
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
ਕੰਨੌਜ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ‘ਚ ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ (Accident Kannauj) ‘ਚ 20 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇੱਥੇ ਇੱਕ ਡਬਲ ਡੈਕਰ ਬੱਸ ਅਤੇਟਰੱਕ ‘ਚ ਟੱਕਰ ਹੋਣ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਸਿਰੋਹੀ ਪਿੰਡ ਦੇ ਨੇੜੇ ਹੋਇਆ। ਮੌਕੇ ‘ਤੇ ਮੌਜ਼ੂਦ ਲੋਕਾਂ ਅਨੁਸਾਰ ਟੱਕਰ ਬੇਹੱਦ ਖ਼ਤਰਨਾਕ ਸੀ। ਵਾਹਨਾਂ ਦੇ ਟਕਰਾਉਂਦੇ ਹੀ ਦੋਹਾਂ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਕਈ ਮੁਸਾਫਿਰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਨਿੱਕਲੇ। ਕੁਝ ਅਜਿਹੀ ਵੀ ਸਨ ਜੋ ਬੱਸ ‘ਚ ਫਸੇ ਰਹਿ ਗਏ। ਯੂ.ਪੀ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਦੀ ਸ਼ਨਾਖਤ ਲਈ ਡੀਐੱਨਏ ਟੈਸਟ ਕਰਵਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਬੱਸ ‘ਚ ਸਵਾਰ ਸਨ ਕਰੀਬ 45 ਯਾਤਰੀ Truck and Bus Accident Kannauj
ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਬੱਸ ‘ਚ ਕਰੀਬ 45 ਜਣੇ ਸਵਾਰ ਸਨ। 25 ਜਣਿਆਂ ਨੂੰ ਬਚਾਇਆ ਗਿਆ। 12 ਜਣੇ ਤਿਰਵਾ ਮੈਡੀਕਲ ਕਾਲਜ ਅਤੇ 11 ਜਣੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਹਨ। ਦੋ ਜਣੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। 20 ਜਣੇ ਮਾਰੇ ਗÂੈ ਹਨ। ਅੱਗ ਐਨੀ ਤੇਜ਼ ਸੀ ਕਿ ਇਸ ਦੀ ਚਪੇਟ ‘ਚ ਆਉਣ ਵਾਲਿਆਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਅਤੇ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ
- ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
- ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
- ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਹੈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
- ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ।
- ਉੱਤਰ ਪ੍ਰਦੇਸ਼ ਦੇ ਕੰਨੌਜ ‘ਚ ਹੋਏ ਭਿਆਨਕ ਸੜਕ ਹਾਸਦੇ ਬਾਰੇ ਜਾਣ ਕੇ ਦੁੱਖ ਹੋਇਆ : ਮੋਦੀ
- ਇਸ ਹਾਦਸੇ ‘ਚ ਕਈ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।
- ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ, ਨਾਲ ਹੀ ਜਖਮੀਆਂ ਦੇ ਜਲਦੀ ਠੀਕ ਹੋ ਦੀ ਕਾਮਨਾ ਕਰਦਾ ਹਾਂ: ਮੋਦੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।