Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ
ਏਜੰਸੀ (ਸ੍ਰੀਨਗਰ) ਜੰਮੂ-ਕਸ਼ਮੀਰ( Kashmir) ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਦੇਸ਼ਾਂ ਦਾ 15 ਮੈਂਬਰੀ ਵਫ਼ਦ ਦੋ ਰੋਜ਼ਾ ਦੌਰੇ ‘ਤੇ ਅੱਜ ਇੱਥੇ ਪਹੁੰਚਿਆ ਕੇਂਦਰ ਸਰਕਾਰ ਵੱਲੋਂ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸਬੰਧੀ ਧਾਰਾ 370 ਤੇ 35ਏ ਨੂੰ ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡੇ ਜਾਣ ਤੋਂ ਬਾਅਦ ਕਸ਼ਮੀਰ ਘਾਟੀ ਦਾ ਦੌਰਾ ਕਰਨ ਵਾਲਾ ਇਹ ਦੂਜਾ ਵਿਦੇਸ਼ੀ ਵਫ਼ਦ ਹੈ ਵਿਦੇਸ਼ੀ ਵਫ਼ਦ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇ ਵੱਖ-ਵੱਖ ਖੇਤਰੀ ਤੇ ਕੌਮੀ ਪਾਰਟੀਆਂ ਦੇ ਕਈ ਆਗੂ ਤਾਂ ਹਿਰਾਸਤ ‘ਚ ਹਨ ਜਾਂ ਗ੍ਰਿਫ਼ਤਾਰ ਕੀਤੇ ਗਏ ਹਨ ਕੁਝ ਆਗੂਆਂ ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਨਜ਼ਰਬੰਦ ਰੱਖਿਆ ਗਿਆ ਹੈ। Foreign
ਅਧਿਕਾਰਿਕ ਸੂਤਰਾਂ ਅਨੁਸਾਰ ਵਿਦੇਸ਼ੀ ਵਫ਼ਦ ਨਵੀਂ ਦਿੱਲੀ ਤੋਂ ਵੀਰਵਾਰ ਸਵੇਰੇ ਇੱਥੇ ਪਹੁੰਚਿਆ ਇਸ ਵਫ਼ਦ ‘ਚ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਦੇ ਅਧਿਕਾਰੀ ਸ਼ਾਮਲ ਹਨ ਵਫ਼ਦ ਨੂੰ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਿਵਿਲ ਲਾਇੰਸ ਹੁੰਦੇ ਹੋਏ ਇੱਕ ਨਿੱਜੀ ਹੋਟਲ ‘ਚ ਲਿਜਾਇਆ ਗਿਆ ਸਿਵਿਲ ਲਾਇੰਸ ‘ਚ ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਖੁੱਲ੍ਹੇ ਹੋਏ ਹਨ ਇਸ ਤੋਂ ਪਹਿਲਾਂ ਅਕਤੂਬਰ ‘ਚ ਸੂਬੇ ਦੇ ਦੌਰੇ ‘ਤੇ ਆਏ ਵਿਦੇਸ਼ੀ ਵਫ਼ਦ ਨੂੰ ਜ਼ੀਰੋ ਬ੍ਰਿਜ ਰੋਡ ਰਾਹੀਂ ਲਿਆਂਦਾ ਗਿਆ ਸੀ, ਜਿਸ ਨੂੰ ਜ਼ਿਆਦਾ ਸੁਰੱਖਿਅਤ ਮਾਰਗ ਮੰਨਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।