ਅਮਰੀਕਾ ਕੋਲ ਦੁਨੀਆ ‘ਚ ਸਭ ਤੋਂ ਵੱਧ ਤੇ ਹੁਣ ਤੱਕ ਦੇ ਸਭ ਤੋਂ ਚੰਗੇ ਫੌਜੀ ਉਪਕਰਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਸਖ਼ਤ ਚਿਤਾਵਨੀ
ਏਜੰਸੀ/ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਅਮਰੀਕਾ ਨੂੰ ਮੁੜ ਨਿਸ਼ਾਨਾ ਬਣਾਉਂਦਾ ਹੈ ਤਾਂ ਉਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਜਾਵੇਗਾ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੂਰੀ ਦੁਨੀਆ ਇਰਾਨ ਤੇ ਅਮਰੀਕਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੀ ਹੈ ਟਰੰਪ ਨੇ ਅੱਜ ਟਵੀਟ ਕਰਕੇ ਕਿਹਾ, ਉਨ੍ਹਾਂ (ਇਰਾਨ) ਹਮਲਾ ਕੀਤਾ ਤੇ ਅਸੀਂ ਉਸਦਾ ਜਵਾਬ ਦਿੱਤਾ ।
ਜੇਕਰ ਉਹ ਫਿਰ ਤੋਂ ਹਮਲਾ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਸਖ਼ਤ ਹਿਦਾਇਤ ਦੇਣਾ ਚਾਹੁੰਦਾ ਹਾਂ ਕਿ ਉਹ ਅਜਿਹਾ ਨਾ ਕਰਨ, ਨਹੀਂ ਤਾਂ ਅਸੀਂ ਉਨ੍ਹਾਂ (ਇਰਾਨ) ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਾਂਗੇ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਫੌਜੀ ਉਪਕਰਨਾਂ ‘ਤੇ 20 ਖਰਬ ਡਾਲਰ ਖਰਚ ਕੀਤਾ ਹੈ ਅਮਰੀਕਾ ਕੋਲ ਦੁਨੀਆ ‘ਚ ਸਭ ਤੋਂ ਵੱਧ ਤੇ ਹੁਣ ਤੱਕ ਦੇ ਸਭ ਤੋਂ ਚੰਗੇ ਫੌਜੀ ਉਪਕਰਨ ਹਨ ਉਨ੍ਹਾਂ ਕਿਹਾ, ਜੇਕਰ ਇਰਾਨ ਅਮਰੀਕੀ ਅੱਡੇ ਜਾਂ ਕਿਸੇ ਅਮਰੀਕੀ ਨਾਗਰਿਕ ‘ਤੇ ਹਮਲਾ ਕਰਦਾ ਹੈ ਤਾਂ ਅਸੀਂ ਬੇਝਿਜਕ ਉਸਦੇ ਖਿਲਾਫ਼ ਕੁਝ ਨਵੇਂ ਤੇ ਚੰਗੇ ਉਪਕਰਨਾਂ ਦੀ ਵਰਤੋਂ ਕਰਾਂਗੇ ।
ਅਮਰੀਕਾ ਇਰਾਨ ਦੀ ਕਾਰਵਾਈ ਦਾ ਤੇਜ਼ ਗਤੀ ਨਾਲ ਮੂੰਹ ਤੋੜ ਜਵਾਬ ਦੇਵੇਗਾ ਅਮਰੀਕਾ ਹੁਣ ਹੋਰ ਖਤਰਾ ਨਹੀਂ ਚਾਹੁੰਦਾ ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲੇ ‘ਚ ਇਰਾਨੀ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਤੇ ਕਈ ਉਸਦੇ ਸਹਿਯੋਗੀਆਂ ਦੇ ਮਾਰੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ ਭਾਰਤ ਨੇ ਦੋਵਾਂ ਦੇਸ਼ਾਂ ਨੂੰ ਸੰਯਮ ਵਰਤਣ ਦੀ ਅਪੀਲ ਕੀਤੀ ਹੈ ਜਦੋਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਿੰਨ ਸਥਾਈ ਦੇਸ਼ ਚੀਨ, ਰੂਸ ਤੇ ਫਰਾਂਸ ਅਮਰੀਕੀ ਹਮਲੇ ਤੋਂ ਪੈਦਾ ਹੋਈ ਸਥਿਤੀ ‘ਤੇ ਡੂੰਘਾਈ ਨਾਲ ਨਜ਼ਰ ਰੱਖ ਰਹੇ ਹਨ।
ਇਰਾਨੀ ਹੈਕਰਾਂ ਨੇ ਲਾਈ ਅਮਰੀਕਾ ਦੀ ਸਰਕਾਰੀ ਵੈਬਸਾਈਟ ‘ਚ ਸੰਨ੍ਹ
ਮਾਸਕੋ ਇਰਾਨ ਦੇ ਹੈਕਰਾਂ ਦੇ ਸਮੂਹ ‘ਇਰਾਨ ਸਾਈਬਰ ਸਕਿਊਰਟੀ ਗਰੁੱਪ’ ਨੇ ਅਮਰੀਕਾ ‘ਚ ਫੈਡਰਲ ਡਿਪਾਜਿਟਰੀ ਲਾਈਬ੍ਰੇਰੀ ਪ੍ਰੋਗਰਾਮ ਰਾਹੀਂ ਸੰਚਾਲਿਤ ਇੱਕ ਸਰਕਾਰੀ ਵੈਬਸਾਈਟ ‘ਚ ਕਥਿਤ ਤੌਰ ‘ਤੇ ਸੰਨ੍ਹ ਲਾਈ ਹੈ ਬੀਐਨਓ ਨਿਊਜ਼ ਆਊਟਲੈਟ ਨੇ ਦੱਸਿਆ ਕਿ ਕਥਿਤ ਇਰਾਨੀ ਹੈਕਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਸਰਕਾਰ ਦੀ ਵੈਬਸਾਈਟ ‘ਤੇ ਹਮਲਾ ਇਰਾਨ ਦੀ ਸਾਈਬਰ ਸਮਰੱਥਾ ਦਾ ‘ਛੋਟਾ ਹਿੱਸਾ’ ਭਰ ਹੈ ਆਊਟਲੈੱਟ ਨੇ ਵੈਬਸਾਈਟ ‘ਤੇ ਨਜ਼ਰ ਆ ਰਿਹਾ ਇੱਕ ਬੈਨਰ ਵੀ ਪ੍ਰਕਾਸ਼ਿਤ ਕੀਤਾ, ਜਿਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਹਰੇ ‘ਤੇ ਮਾਰਿਆ ਜਾ ਰਾ ਹੈ ਅਤੇ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਮਨੇਈ ਦੀ ਤਸਵੀਰ ਹੈ ਬੈਨਰ ‘ਤੇ ਲਿਖਿਆ ਹੋਇਆ ਹੈ, ਅਸੀਂ ਇਸ ਖੇਤਰ ‘ਚ ਆਪਣੇ ਦੋਸਤਾਂ ਦਾ ਸਮਰਥਨ ਕਰਨਾ ਬੰਦ ਨਹੀਂ ਕਰਾਂਗੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਹ ਇਰਾਨ ਤੋਂ ਕਿਸੇ ਵੀ ਸੰਭਾਵਿਤ ਖਤਰੇ ਦੀ ਨਿਗਰਾਨੀ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।