ਨਨਕਾਣਾ ਸਾਹਿਬ ‘ਚ ਹੋਏ ਹਮਲੇ ਨੂੰ ਲੈ ਕੇ ਸਿੱਧੂ ਨੂੰ ਲੱਭ ਰਿਹਾ ਐ ਪੰਜਾਬ, ਕਿਉਂ ਨਹੀਂ ਕਰਦਾ ਸਿੱਧੂ ਆਪਣੇ ਯਾਰ ਨਾਲ ਗੱਲਬਾਤ
ਸ਼੍ਰੋਮਣੀ ਅਕਾਲੀ ਦਲ ਨੇ ਸਾਧਿਆ ਨਿਸ਼ਾਨਾ, ਇਮਰਾਨ ਖ਼ਾਨ ਨੂੰ ਕਹਿੰਦਾ ਸੀ ਸਿੱਧੂ ਦੋਸਤ, ਹੁਣ ਉਹੋ ਦੋਸਤ ਨਹੀਂ ਕਰ ਰਿਹਾ ਐ ਸਿੱਖਾ ਲਈ ਕੁਝ
ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਿਛਲੇ 6 ਮਹੀਨੇ ਤੋਂ ਨਜ਼ਰ ਨਹੀਂ ਆਏ ਨਵਜੋਤ ਸਿੱਧੂ
ਚੰਡੀਗੜ (ਅਸ਼ਵਨੀ ਚਾਵਲਾ) ਨਵਜੋਤ ਸਿੰਘ ਸਿੱਧੂ ਪਿਛਲੇ 6 ਮਹੀਨਿਆਂ ਤੋਂ ਕਿਸੇ ਨੂੰ ਨਜ਼ਰ ਹੀ ਨਹੀਂ ਆ ਰਹੇ ਹਾਲਾਂਕਿ ਆਮ ਜਨਤਾ ਨਾਲ ਜੁੜਨ ਅਤੇ ਆਪਣੇ ਸੁਨੇਹਾ ਦੇਣ ਲਈ ਨਵਜੋਤ ਸਿੱਧੂ ਹਮੇਸ਼ਾ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆਏ ਹਨ ਪਰ ਉਹ ਹੁਣ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਨਹੀਂ ਆ ਰਹੇ ਹਨ। ਟਵਿੱਟਰ ਤੋਂ ਲੈ ਕੇ ਇੰਸਟਾਗ੍ਰਾਮ ‘ਤੇ ਨਵਜੋਤ ਸਿੱਧੂ ਨੇ ਆਪਣੀ ਆਖਰੀ ਪੋਸਟ ਵੀ 6 ਮਹੀਨੇ ਪਹਿਲਾਂ ਪਾਈ ਸੀ
ਪਿਛਲੇ ਛੇ ਮਹੀਨਿਆਂ ਦੌਰਾਨ ਸਭ ਤੋਂ ਜਿਆਦਾ ਨਵਜੋਤ ਸਿੱਧੂ ਨੂੰ ਪਿਛਲੇ 2 ਦਿਨਾਂ ਤੋਂ ਸਭ ਤੋਂ ਜਿਆਦਾ ਲੱਭਿਆ ਜਾ ਰਿਹਾ ਹੈ, ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਨਵਜੋਤ ਸਿੱਧੂ ਅੱਗੇ ਆ ਕੇ ਆਪਣੇ ਦੋਸਤ ਇਮਰਾਨ ਖਾਨ ਨਾਲ ਨਾ ਸਿਰਫ਼ ਗੱਲਬਾਤ ਕਰਨ, ਸਗੋਂ ਨਨਕਾਣਾ ਸਾਹਿਬ ਵਿਖੇ ਹੋਏ ਸਿੱਖਾ ‘ਤੇ ਹਮਲੇ ਨੂੰ ਲੈ ਕੇ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਵੀ ਕਰਨ।
ਸਿੱਧੂ ਤੋਂ ਇਹ ਮੰਗ ਪੰਜਾਬ ਦੇ ਲੋਕਾਂ ਤੋਂ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਮੁੱਦੇ ‘ਤੇ ਵੀ ਚੁੱਪ ਵੱਟਦਆਂ ਨਵਜੋਤ ਸਿੱਧੂ ਕੋਈ ਵੀ ਜੁਆਬ ਨਹੀਂ ਦੇ ਰਹੇ ਹਨ। ਜਿਸ ਕਾਰਨ ਹਰ ਕੋਈ ਉਨਾਂ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਜਾ ਕੇ ਚੈੱਕ ਕਰ ਰਿਹਾ ਹੈ
ਨਵਜੋਤ ਸਿੱਧੂ ਦੀ ਇਸ ਚੁੱਪ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਮਲਾ ਕਰ ਦਿੱਤਾ ਹੈ।
- ਸਿੱਧੂ ਸਿਰਫ਼ ਪਾਕਿਸਤਾਨੀ ਫੌਜ ਲਈ ਪਿਆਰ ਦਾ ਸਪੱਸ਼ਟੀਕਰਨ ਦੇਣ ਵਿੱਚ ਨਾਕਾਮ : ਮਹੇਸ਼ ਇੰਦਰ ਸਿੰਘ ਗਰੇਵਾਲ
- ਸਗੋਂ ਉਸ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਅਤੇ ਸਿੱਖਾਂ ਪ੍ਰਤੀ ਇਮਾਨਦਾਰ ਨਹੀਂ ਹੈ।
- ਉਨਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਸਿੱਧੂ ਆਪਣੀ ਜ਼ਮੀਰ ਪਾਕਿਸਤਾਨੀ ਫੌਜ ਕੋਲ ਵੇਚ ਚੁੱਕਿਆ ਹੈ
- ਆਈਐਸਆਈ ਵੱਲੋਂ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।
- ਉਨਾਂ ਕਿਹਾ ਕਿ ਇਹੀ ਵਜਾ ਹੈ ਕਿ ਉਹ ਆਈਐਸਆਈ ਦਾ ਬੁਲਾਰਾ ਬਣ ਚੁੱਕਿਆ ਹੈ
- ਉਸ ਨੇ ਪਾਕਿਸਤਾਨ ਵਿਚ ਰਹਿੰਦੇ ਆਪਣੇ ਸਿੱਖ ਭਰਾਵਾਂ ਅਤੇ ਉਹਨਾਂ ਦੀਆਂ ਤਕਲੀਫ਼ਾਂ ਵੱਲੋਂ ਪਿੱਠ ਮੋੜ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।