ਫਤਿਆਬਾਦ ਦੇ ਅਭਿਮੰਨਿਊ ਜੱਗਾ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਦੂਜੇ ਐਮਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਗਿਆ ਜਿਸ ‘ਚ ਫਤਿਆਬਾਦ ਦੀ ਟੀਮ ਨੇ 80 ਦੌੜਾਂ ਨਾਲ ਜਿੱਤ ਹਾਸਲ ਕੀਤੀ ਸ਼ੁੱਕਰਵਾਰ ਨੂੰ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਸਪੋਰਟਸ ਸੈਕੇਟਰੀ ਡਾ. ਅਸ਼ੋਕ ਸ਼ਰਮਾ ਪਹੁੰਚੇ।
ਜਿਨ੍ਹਾਂ ਨੇ ਫਤਿਆਬਾਦ ਵੱਲੋਂ ਆਲਰਾਊਂਡਰ ਪ੍ਰਦਰਸ਼ਨ ਕਰਨ ਵਾਲੇ ਅਭਿਮੰਨਿਊ ਜੱਗਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਫਤਿਆਬਾਦ ਦੇ ਕੋਚ ਅਰੁਣ ਖੋਡ, ਜੀਂਦ ਦੇ ਕੋਚ ਰਮੇਸ਼ ਖਟਕੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਮੈਚ ‘ਚ ਅੰਪਾਇਰਿੰਗ ਜਸਦੇਵ ਸਿੰਘ ਅਤੇ ਅਰਮਾਨ ਸਿੰਘ ਨੇ ਕੀਤੀ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ।
ਤੈਅ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ ਜਿਸ ‘ਚ ਅਭਿਮੰਨਿਊ ਜੱਗਾ ਨੇ 57 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ 51 ਦੌੜਾਂ ਬਣਾਈਆਂ ਜਦੋਂਕਿ ਧਨਕੇਤ ਅਤੇ ਕਪਤਾਨ ਸਾਹਿਲ ਜਿਆਣੀ ਨੇ ਲੜੀਵਾਰ 28 ਅਤੇ 26 ਦੌੜਾਂ ਦਾ ਯੋਗਦਾਨ ਦਿੱਤਾ ਜੀਂਦ ਵੱਲੋਂ ਕਾਰਤਿਕ ਨੇ 8 ਓਵਰਾਂ ‘ਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਕ੍ਰਿਕਟ ਅਕਾਦਮੀ ਜੀਂਦ ਦੀ ਪੂਰੀ ਟੀਮ 33.1 ਓਵਰਾਂ ‘ਚ 126 ਦੌੜਾਂ ‘ਤੇ ਢੇਰ ਹੋ ਗਈ ਜੀਂਦ ਵੱਲੋਂ ਸਭ ਤੋਂ ਜ਼ਿਆਦਾ ਦਿਵਾਂਸ਼ੂ ਅਤੇ ਸਾਤਵਿਕ ਨੇ ਲੜੀਵਾਰ 17 ਅਤੇ 18 ਦੌੜਾਂ ਬਣਾਈਆਂ ਫਤਿਆਬਾਦ ਵੱਲੋਂ ਕਪਤਾਨ ਸਾਹਿਲ ਜਿਆਣੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਓਵਰਾਂ ‘ਚ 28 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਜਦੋਂਕਿ ਅਭਿਮੰਨਿਊ ਜੱਗਾ ਨੇ 5 ਓਵਰਾਂ ‘ਚ 12 ਦੌੜਾਂ ਦੇ ਕੇ 2 ਅਤੇ ਰੋਹਿਤ ਜਾਪਲੋਟ ਨੇ 5 ਓਵਰਾਂ ‘ਚ 5 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਅੱਜ ਦਾ ਮੈਚ
ਟੂਰਨਾਮੈਂਟ ਦੇ 12ਵੇਂ ਦਿਨ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।