ਸਰਕਾਰ ਨੇ ਪੈਨਸ਼ਨ 250 ਰੁਪਏ ਵਧਾ ਕੇ 2250 ਕੀਤੀ
ਸੂਬੇ ਦੇ ਸਰਕਾਰੀ ਮੈਡੀਕਲ ਤੇ ਡੈਂਟਲ ਕਾਲਜ ‘ਚ ਪੱਛੜੀ ਜਾਤੀਆਂ ਨੂੰ ਐਮਬੀਬੀਐਸ ਦੇ ਨਾਲ ਐਮਡੀ ‘ਚ ਮਿਲੇਗਾ ਰਾਖਵਾਂਕਰਨ
ਅਨੀਲ ਕੱਕੜ/ਏਜੰਸੀ। ਸੂਬੇ ਦੀ ਭਾਜਪਾ-ਜੇਜੇਪੀ ਸਰਕਾਰ ਨੇ ਸਾਲ 2020 ਦੀ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਅੱਜ ਚੰਡੀਗੜ੍ਹ ‘ਚ ਹੋਈ, ਇਸ ‘ਚ ਸਰਕਾਰ ਨੇ ਕਈ ਮਹੱਤਵਪੂਰਨ ਫੈਸਲੇ ਲਏ ਇਸ ‘ਚ ਸਭ ਤੋਂ ਵੱਡਾ ਐਲਾਨ ਸਮਾਜਿਕ ਸੁਰੱਖਿਆ ਭੱਤਾ ਭਾਵ ਪੈਨਸ਼ਨ 2000 ਤੋਂ ਵਧਾ ਕੇ 2250 ਕਰ ਦਿੱਤੀ ਹੈ, ਜਿਸ ਦਾ ਲਾਭ ਜਨਵਰੀ ਮਹੀਨੇ ਤੋਂ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਦਿੱਤੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ 2020 ਸਾਲ ਨੂੰ ਸੁਸ਼ਾਸਨ ਵਰ੍ਹੇ ਦੇ ਰੂਪ ‘ਚ ਮਨਾਇਆ ਜਾਵੇਗਾ।
ਸਰਕਾਰ ਨੇ ਤੈਅ ਕੀਤਾ ਹੈ ਕਿ ਸਰਕਾਰ ਇਸ ਸਾਲ ਬਹੁਤ ਸਾਰੀਆਂ ਯੋਜਨਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਸਰਕਾਰੀ ਮਹਿਕਮੇ ‘ਚ ਅਨੁਕੰਪਾ ਆਧਾਰ ‘ਤੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇਗੀ ਜੇਕਰ ਕੋਈ ਕਰਮਚਾਰੀ ਗੁੰਮ ਹੋ ਜਾਂਦਾ ਹੈ, ਛੇ ਮਹੀਨਿਆਂ ਤੱਕ ਲੱਭਿਆ ਨਹੀਂ ਜਾ ਸਕਿਆ ਉਸ ਨੂੰ ਆਰਥਿਕ ਲਾਭ ਮਿਲੇਗਾ ਸੀਐਮ ਨੇ ਕਿਹਾ ਕਿ 22 ਜ਼ਿਲ੍ਹਿਆਂ ਦੇ ਹੈਡਕੁਆਰਟਰ ਹੁਣ ਨਗਰ ਪ੍ਰੀਸ਼ਦ ਜਾਂ ਨਗਰ ਨਿਗਮ ਹੋਣਗੇ, ਨਗਰਪਾਲਿਕਾ ਨਹੀਂ ਹੋਣਗੇ। ਸੀਐਮ ਨੇ ਦੱਸਿਆ ਕਿ ਸੰਸਦ ਵੱਲੋਂ ਲੋਕ ਸਭਾ ਵਿਧਾਨ ਸਭਾ ‘ਚ ਐਸਸੀ ਰਾਖਵਾਂਕਰਨ 10 ਸਾਲ ਲਈ ਵਧਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਇਸ ਲਈ ਵਿਧਾਨ ਸਭਾ ਤੋਂ ਸੂਬੇ ‘ਚ ਲਾਗੂ ਕਰਨ ਲਈ 20 ਜਨਵਰੀ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਜਾ ਰਿਹਾ ਹੈ ਇਸ ‘ਚ ਰਾਜਪਾਲ ਦਾ ਭਾਸ਼ਣ ਹੋਵੇਗਾ।
ਹਿੰਦੀ ‘ਚ ਮਿਲੇਗੀ ਅਦਾਲਤੀ ਫੈਸਲੇ ਦੀ ਕਾਪੀ
ਖੱਟਰ ਨੇ ਦੱਸਿਆ ਕਿ ਕੈਬਨਿਟ ਦੀ ਮੀਟਿੰਗ ‘ਚ ਫੈਸਲਾ ਕੀਤਾ ਗਿਆ ਹੈ ਕਿ ਸੈਸ਼ਨ ਅਦਾਲਤਾਂ ਤੇ ਟ੍ਰਿਬਿਊਨਲ ਦਾ ਸਾਰਾ ਕੰਮ ਹਿੰਦੀ ‘ਚ ਹੋਵੇਗਾ ਅੰਗਰੇਜ਼ੀ ‘ਚ ਵੀ ਕਾਪੀ ਮੰਗਣ ‘ਤੇ ਮੁਹੱਈਆ ਹੋਵੇਗੀ ਹਾਈਕੋਰਟ ‘ਚ ਵੀ ਹਿੰਦੀ ਭਾਸ਼ਾ ‘ਚ ਫੈਸਲਾ ਲਿਖਣ ਦੀ ਸਹੂਲਤ ਲਈ ਗਵਰਨਰ ਨੂੰ ਲਿਖਿਆ ਗਿਆ ਹੈ ਹਰਿਆਣਾ ਦੇ ਨਾਗਰਿਕਾਂ ਦੇ ਮਾਮਲਿਆਂ ਦੀ ਕਾਪੀ ਹਿੰਦੀ ‘ਚ ਮਿਲੇ, ਇਸ ਦੇ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਕਾਰਜ ਸੁਸ਼ਾਸਨ ਸੰਕਲਪ ਤਹਿਤ ਕੀਤਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।