ਇਰਾਕ ‘ਚ ਬੰਦੂਕਧਾਰੀ ਦੇ ਹਮਲੇ ‘ਚ ਚਾਰ ਦੀ ਮੌਤ
ਬਗਦਾਦ (ਏਜੰਸੀ)। ਇਰਾਕ Iraq ਦੇ ਪੂਰਬੀ ਪ੍ਰਾਂਤ ਦਿਆਲਾ ‘ਚ ਦੋ ਵੱਖ-ਵੱਖ ਬੰਦੂਧਾਰੀਆਂ ਦੇ ਹਮਲੇ ‘ਚ ਚਾਰ ਜਣਿਆਂ ਦੀ ਮੌਤ ਅਤੇ ਪੰਜ ਹੋਰ ਵਿਅਕਤੀ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦਿਆਲਾ ਦੀ ਪੁਲਿਸ ਦੀ ਰਾਇਤਾ ਆਇਸਾ ਨੇ ਵੀਰਵਾਰ ਨੂੰ ਦੱਸਿਆ ਕਿ ਪਹਿਲੇ ਹਮਲੇ ‘ਚ ਅਬੁ ਸਈਦਾ ਸ਼ਹਿਰ ਦੇ ਪਿੰਡ ‘ਚ ਅਣਪਛਾਤੇ ਬੰਦੂਕਧਾਰੀਆਂ ਦੇ ਹਥਗੋਲੇ ਸੁੱਟਣ ਨਾਲ ਦੋ ਪੁਰਸ਼ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਜਖ਼ਮੀ ਹੋ ਗਏ।
ਉਨ੍ਹਾਂ ਕਿਹਾ ਕਿ ਪਿਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਕਰਨ ਦੌਰਾਨ ਉਨ੍ਹਾਂ ਦੀ ਅਣਪਛਾਤੇ ਬੰਦੂਕਧਾਰੀਆਂ ਵਿਚਕਾਰ ਗੋਲੀਬਾਰੀ ਹੋਈ। ਅਬੂ ਸਾਈਦਾ ਅਤੇ ਇਸ ਦੇ ਨੇੜੇ ਤੇੜੇ ਦੇ ਪਿੰਡਾਂ ‘ਚ ਕੁਝ ਹਫ਼ਤੇ ਪਹਿਲਾਂ ਸਥਾਨਕ ਆਦਿਵਾਸੀਆਂ ਵਿਚਕਾਰ ਝੜਪਾਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਦਿਆਲਾ ਪ੍ਰਾਂਤ ‘ਚ ਲਗਾਤਾਰ ਸੈਨਿਕ ਅਭਿਆਨਾਂ ਦੇ ਬਾਵਜ਼ੂਦ ਇਰਾਨ ਦੀ ਸਰਹੱਦ ਦੇ ਕੋਲ ਬਿੜਹੋਂ ‘ਚ ਆਈਐੱਸ ਦੇ ਅੱਤਵਾਦੀ ਲੁਕੇ ਹੋਏ ਹਨ।
- ਇੱਕ ਹੋਰ ਘਟਨਾ ‘ਚ ਮਕਦਿਆਹ ਸ਼ਹਿਰ ‘ਚ ਆਈਐੱਸ ਨਾਲ ਸਬੰਧਤ
- ਅੱਤਵਾਦੀਆਂ ਨੇ ਇੱਕ ਸੁਰਖਿਆ ਚੌਂਕੀ ‘ਤੇ ਮਸ਼ੀਨ ਗੰਨ ਨਾਲ ਗੋਲੀਆਂ ਚਲਾਈਆਂ।
- ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Killed, Gun Attack, Iraq