ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ

China

ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ

ਏਜੰਸੀ/ਬੀਜਿੰਗ। ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਖਿੱਚੋਤਾਣ ਦਰਮਿਆਨ ਚੀਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ‘ਚੋਂ ਆਪਣੇ 16 ਹਜ਼ਾਰ ਵਿਗਿਆਨੀਆਂ ਨੂੰ ਵਾਪਸ ਸੱਦ ਲਿਆ ਹੈ ਅਮਰੀਕਾ ਦੀ ਓਹਾਓ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਹੁਣ ਦੇਸ਼ ਤੋਂ 16 ਹਜਾਰ ਤੋਂ ਜਿਆਦਾ ਟਰੇਂਡ ਚੀਨੀ ਵਿਗਿਆਨੀ ਆਪਣੇ ਦੇਸ਼ ਪਰਤ ਚੁੱਕੇ ਹਨ। ਇਸ ਰਿਪੋਰਟ ਅਨੁਸਾਰ, 2017 ‘ਚ 4500 ਚੀਨੀ ਵਿਗਿਆਨੀਆਂ ਨੇ ਅਮਰੀਕਾ ਨੂੰ ਛੱਡਿਆ ਸੀ। ਇਹ ਗਿਣਤੀ 2010 ਦੀ ਤੁਲਨਾ ‘ਚ ਦੁੱਗਣੀ ਸੀ।

ਹੌਲੀ-ਹੌਲੀ ਸਾਰੇ ਚੀਨੀ ਵਿਗਿਆਨੀ ਅਮਰੀਕਾ ਤੇ ਹੋਰ ਦੇਸ਼ ਛੱਡ ਕੇ ਚੀਨ ਜਾ ਰਹੇ ਹਨ। ਕਿਉਂਕਿ ਚੀਨ ਉਨ੍ਹਾਂ ਨੂੰ ਕਈ ਸਹੂਲਤਾਂ ਦੇ ਰਿਹਾ ਹੈ। ਚੀਨ ਵਿਦੇਸ਼ਾਂ ਤੋਂ ਆਉਣ ਵਾਲੇ ਆਪਣੇ ਵਿਗਿਆਨੀਆਂ ਨੂੰ ਵੱਡੇ ਪ੍ਰੋਜੈਕਟਸ ਵਿੱਚ ਸ਼ਾਮਿਲ ਕਰ ਰਿਹਾ ਹੈ। ਨਾਲ ਹੀ ਇੰਟਰਨੈਸ਼ਨਲ ਕਾਰਡੀਨੇਸ਼ਨ ਦੇ ਤਹਿਤ ਕਈ ਸਾਇੰਟੀਫਿਕ ਯੋਜਨਾਵਾਂ ਚਲਾ ਰਿਹਾ ਹੈ। ਜਿਸਦਾ ਫਾਇਦਾ ਚੀਨੀ ਵਿਗਿਆਨੀਆਂ ਨੂੰ ਮਿਲ ਰਿਹਾ ਹੈ। ਚੀਨ ਨਾਲ ਹੀ ਆਪਣੇ ਵਿਗਿਆਨੀਆਂ ਨੂੰ ਸਾਰੀਆਂ ਜਰੂਰੀ ਸਹੂਲਤਾਂ ਦੇ ਰਿਹਾ ਹੈ। ਉਹ ਸਹੂਲਤਾਂ ਜੋ ਦੂਜੇ ਦੇਸ਼ਾਂ ਵਿੱਚ ਮਿਲਦੀਆਂ ਹਨ।

ਅਮਰੀਕਾ ਵਿੱਚ ਕੁੱਲ 29.60 ਲੱਖ ਏਸ਼ਿਆਈ ਵਿਗਿਆਨੀ

ਅਮਰੀਕਾ ਵਿੱਚ ਏਸ਼ੀਆ ਤੋਂ ਜਾ ਕੇ ਕੰਮ ਕਰਨ ਵਾਲੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉੱਥੇ ਕੰਮ ਕਰ ਰਹੇ 29.60 ਲੱਖ ਏਸ਼ੀਆਈ ਵਿਗਿਆਨੀਆਂ ਅਤੇ ਇੰਜੀਨੀਅਰਾਂ ਵਿੱਚ 9.50 ਲੱਖ ਭਾਰਤੀ ਹਨ। ਓਹਾਓ ਯੂਨੀਵਰਸਿਟੀ ਦੇ ਪ੍ਰੋਫੈਸਰ ਕੈਰੋਲਿਨ ਵੈਗਨਰ ਨੇ ਕਿਹਾ ਕਿ ਚੀਨ ਦੇ ਵਿਗਿਆਨੀਆਂ ਦਾ ਪਲਾਇਨ ਚਿੰਤਾ ਦਾ ਵਿਸ਼ਾ ਹੈ। ਇਸਨੂੰ ਰੋਕਣਾ ਹੋਵੇਗਾ, ਨਹੀਂ ਤਾਂ ਅਮਰੀਕੀ ਵਿਗਿਆਨੀਆਂ ‘ਤੇ ਮਾੜਾ ਅਸਰ ਪਵੇਗਾ।

ਚੀਨ ਦੇ ਵਿਗਿਆਨੀ ਕਈ ਖੇਤਰਾਂ ‘ਚ ਮਾਹਿਰ

ਪ੍ਰੋਫੈਸਰ ਕੈਰੋਲਿਨ ਵੈਗਨਰ ਨੇ ਦੱਸਿਆ ਕਿ ਚੀਨ ਦੇ ਵਿਗਿਆਨੀ ਕਈ ਮਜ਼ਮੂਨਾਂ ਵਿੱਚ ਮਹਾਂਰਥੀ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਟੀਰੀਅਲ ਸਾਇੰਸ ਵਿੱਚ ਇਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਇਹੀ ਵਜ੍ਹਾ ਹੈ ਕਿ 2016 ਵਿੱਚ ਸਭ ਤੋਂ ਜ਼ਿਆਦਾ ਸਾਇੰਸ ਜਰਨਲ ਚੀਨ ਵਿੱਚ ਪਬਲਿਸ਼ ਹੋਏ, ਇਸਦੀ ਤਾਂ ਪੁਸ਼ਟੀ ਅਮਰੀਕਾ ਨੈਸ਼ਨਲ ਸਾਇੰਸ ਫਾਉਂਡੇਸ਼ਨ ਨੇ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।