NCP ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਦੇਹਾਂਤ

NCP, General Secretary, Devi Prasad Tripathi, Dies

NCP ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਦੇਹਾਂਤ
ਕਈ ਦਿਨਾਂ ਤੋਂ ਸਨ ਬਿਮਾਰ

ਨਵੀਂ ਦਿੱਲੀ, ਏਜੰਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ NCP ) ਦੇ ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਵੀਰਵਾਰ ਸਵੇਰੇ ਇੱਥੇ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ ਅਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਤ੍ਰਿਪਾਠੀ ਦੇ ਪਰਿਵਾਰ ‘ਚ ਪਤਨੀ ਅਤੇ ਤਿੰਨ ਬੇਟੇ ਹਨ। ਸ੍ਰੀ ਤ੍ਰਿਪਾਠੀ ਨੇ ਅੱਜ ਸਵੇਰੇ ਲਗਭਗ ਸਵਾ 9 ਵਜੇ ਇੱਥੇ ਆਪਣੇ ਨਿਵਾਸ ‘ਤੇ ਆਖਰੀ ਸਾਹ ਲਿਆ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ। ਉਤਰ ਪ੍ਰਦੇਸ਼ ਦੇ ਸੁਲਤਾਨਪੁਰ ‘ਚ ਜਨਮੇ ਸ੍ਰੀ ਤ੍ਰਿਪਾਠੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਵੀ ਸਨ। ਆਪਾਤਕਾਲ ‘ਚ ਉਹ ਜੇਲ੍ਹ ਵੀ ਗਏ ਸਨ। ਬਾਅਦ ‘ਚ ਉਹ ਕਾਂਗਰਸ ‘ਚ ਸ਼ਾਮਲ ਹੋ ਗਏ ਅਤੇ ਰਾਜੀਵ ਗਾਂਧੀ ਦੇ ਸਲਾਹਕਾਰ ਵੀ ਰਹੇ। ਬਾਅਦ ‘ਚ ਉਹ ਸ੍ਰੀ ਸ਼ਰਦ ਪਵਾਰ ਦੀ ਅਗਵਾਈ ‘ਚ ਰਾਕਾਂਪਾ ‘ਚ ਸ਼ਾਮਲ ਹੋ ਗਏ। ਉਹ ਰਾਜਸਭਾ ਦੇ ਸਾਂਸਦ ਅਤੇ ਇੱਕ ਪੱਤ੍ਰਿਕਾ ਥਿੰਕ ਟੈਂਕ ਦੇ ਸੰਪਾਦਕ ਵੀ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।