ਜਨਰਲ ਰਾਵਤ ਨੇ ਸੰਭਾਲਿਆ CDS ਦਾ ਕਾਰਜਭਾਰ

General Bipin Rawat, Took, Charge, CDS

ਜਨਰਲ ਰਾਵਤ ਨੇ ਸੰਭਾਲਿਆ CDS ਦਾ ਕਾਰਜਭਾਰ
ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, ਏਜੰਸੀ। ਜਨਰਲ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਦਾ ਅਹੁਦਾ ਸੰਭਾਲ ਲਿਆ ਹੈ। ਜਨਰਲ ਰਾਵਤ ਨੇ ਸਾਊਥ ਬਲਾਕ ‘ਚ ਸਲਾਮੀ ਗਾਰਦ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਮਾਤਭੂਮੀ ਦੀ ਰੱਖਿਆ ‘ਚ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੇਂਦਰੀ ਮੰਤਰੀਮੰਡਲ ਨੇ ਪਿਛਲੇ ਹਫ਼ਤੇ ਹੀ ਸੀਡੀਐਸ ਦੇ ਅਹੁਦੇ ਦੇ ਸਿਰਜਨ, ਭੂਮਿਕਾ, ਨਿਯਮਾਂ ਅਤੇ ਚਾਰਟਰ ਨੂੰ ਮਨਜੂਰੀ ਦਿੱਤੀ ਸੀ। ਮੰਤਰੀਮੰਡਲ ਨੇ ਰੱਖਿਆ ਮੰਤਰਾਲੇ ‘ਚ ਫੌਜ ਮਾਮਲਿਆਂ ਦੇ ਇੱਕ ਨਵੇਂ ਵਿਭਾਗ ਦੇ ਗਠਨ ਨੂੰ ਵੀ ਮਨਜੂਰੀ ਦਿੱਤੀ ਸੀ।

  • ਸੀਡੀਐਸ ਇਸ ਵਿਭਾਗ ਦੇ ਮੁਖੀ ਅਤੇ ਸਕੱਤਰ ਹੋਣਗੇ।
  • ਸੀਡੀਐਸ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲ ਅਧਿਕਾਰੀ ਚਾਰ ਸਟਾਰ ਦੇ ਰੈਂਕ ਵਾਲਾ ਜਨਰਲ ਹੋਵੇਗਾ।
  • ਉਹਨਾਂ ਦੀ ਤਨਖਾਹ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਬਰਾਬਰ ਹੋਵੇਗੀ।
  • ਉਹ ਸਰਕਾਰ ਨੂੰ ਰੱਖਿਆ ਮਾਮਲਿਆਂ ‘ਚ ਸਲਾਹ ਦੇਣ ਵਾ ਵੱਡਾ ਅਧਿਕਾਰੀ ਹੋਵੇਗਾ।
  • ਸੀਡੀਐਸ ਫੌਜ ਮਾਮਲਿਆਂ ਦੇ ਵਿਭਾਗ ਦੇ ਮੁਖੀ ਦੇ ਨਾਲ ਨਾਲ ਫੌਜ ਮੁਖੀਆਂ ਦੀ ਸਟਾਫ ਸਮਿਤੀ ਦਾ ਸਥਾਈ ਪ੍ਰਧਾਨ ਵੀ ਹੋਵੇਗਾ।
  • ਜਨਰਲ ਰਾਵਤ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।