ਭਾਰਤੀ ਟੀਮ ਦੇ ਟਰਾਈਲ ਲਈ ਵੀ ਕੁਆਲੀਫਾਈ ਕੀਤਾ
ਸੱਚ ਕਹੂੰ ਨਿਊਜ਼/ਫਰੀਦਕੋਟ। 63 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜੋ 7 ਦਸੰਬਰ ਤੋਂ 4 ਜਨਵਰੀ 2020 ਤੱਕ ਭੂਪਾਲ ਵਿਖੇ ਕਰਵਾਈ ਜਾ ਰਹੀ ਹੈ, ਵਿੱਚ ਫਰੀਦਕੋਟ ਦੀ ਨਿਸ਼ਾਨੇਬਾਜ ਖੁਸ਼ਸੀਰਤ ਸੰਧੂ ਨੇ ਵੱਖ-ਵੱਖ ਈਵੈਂਟ ਵਿੱਚ 10 ਤਮਗੇ ਹਾਸਲ ਕੀਤੇ। ਖੁਸ਼ਸੀਰਤ ਨੇ 25 ਮੀਟਰ ਸਪੋਰਟਸ ਪਿਸਟਲ ਵਿੱਚ ਸਿਵਲੀਅਨ ਚੈਂਪੀਅਨਸ਼ਿਪ ਸੀਨੀਅਰ ਵੂਮੈਨ ਕੈਟਾਗਰੀ ਵਿਚ ਚਾਂਦੀ ਦਾ ਤਮਗਾ, ਜੂਨੀਅਰ ਵੂਮੈਨ ਸਿਵਲੀਅਨ ਚੈਂਪੀਅਨਸ਼ਿਪ ਵਿਚੋਂ ਸੌਨੇ ਦਾ ਤਮਗਾ, ਟੀਮ ਈਵੈਂਟ ਸੀਨੀਅਰ ਵੂਮੈਨ ਨੈਸ਼ਨਲ ਚੈਪੀਅਨਸ਼ਿਪ, ਕਾਂਸੀ ਦਾ ਤਮਗਾ, ਜੂਨੀਅਰ ਵੁਮੈਨ ਨੈਸ਼ਨਲ ਚੈਂਪੀਅਨਸ਼ਿਪ, ਸੋਨ ਤਗਮਾ , ਸੀਨੀਅਰ ਸਿਵੀਲਅਨ ਚੈਂਪੀਅਨਸ਼ਿਪ ਸੋਨ ਤਮਗਾ, ਜੂਨੀਅਰ ਸਿਵਲੀਅਨ ਚੈਂਪੀਅਨਸ਼ਿਪ ਵਿਚ ਸਿਲਵਲ ਮੈਡਲ ਜਿੱਤੇ ।
10 ਮੀਟਰ ਏਅਰ ਪਿਸਟਲ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਸੀਨੀਅਰ ਨੈਸ਼ਨਲ ਚੈਂਪੀਅਨਸਿਪ ਟੀਮ ਈਵੈਟ, ਸਿਵਲਰ ਮੈਡਲ, ਜੂਨੀਅਰ ਵੂਮੈਨ ਸਿਵਲੀਅਨ ਚੈਪੀਅਨਸ਼ਿਪ ਸਿਲਵਰ ਮੈਡਲ ਪ੍ਰਾਪਤ ਕੀਤਾ। ਖੁਸ਼ਸੀਰਤ ਨੇ ਮਿਕਸ 10 ਮੀਟਰ ਟੀਮ ਈਵੈਂਟ ਵਿਚ ਅਰਸ਼ਦੀਪ ਬੰਗਾ ਨਾਲ ਮਿਲ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ । ਖੁਸ਼ਸੀਰਤ ਸੰਧੂ ਨੇ ਸ਼ਾਨਦਾਰ ਪ੍ਰਾਪਤੀ ਕਰਦਿਆਂ ਹੋਇਆ ਇੰਡੀਆ ਟੀਮ ਦੇ ਟਰਾਇਲ ਲਈ ਕੁਆਲੀਫਾਈ ਕੀਤਾ । ਉਸ ਦੀ ਇਸ ਪ੍ਰਾਪਤੀ ਤੇ ਸ: ਕੁਸ਼ਲਦੀਪ ਸਿੰਘ ਢਿੱਲੋ ਐਮ.ਐਲ. ਏ. ਫਰੀਦਕੋਟ, ਸ੍ਰੀ ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ, ਸੇਖੋਂ ਸੂਟਿੰਗ ਕਲੱਬ ਫਰੀਦਕੋਟ, ਜਿਲਾ ਰਾਈਫਲ ਸੂਟਿੰਗ ਐਸੋਸੀਏਸ਼ਨ ਫਰੀਦਕੋਟ, ਕੋਚ ਗੁਰਵਿੰਦਰ ਸੰਧੂ ਵੱਲੋਂ ਵਧਾਈਆਂ ਦਿੱਤੀਆਂ ਗਈਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।