ਧੋਨੀ ਅਤੇ ਰੋਹਿਤ ਸ਼ਰਮਾ ਨੂੰ ਨਹੀਂ ਮਿਲੀ ਜਗ੍ਹਾ
ਏਜੰਸੀ/ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਸਡਨ ਦੀ ਇੱਕ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਵਿਸਡਨ ਦੀ ਟੀ-20 ਟੀਮ ਆਫ ਡੇਕੇਡ ਦੀ ਅਗਵਾਈ ਅਸਟਰੇਲੀਆ ਦਾ ਐਰੋਨ ਫਿੰਚ ਨੂੰ ਸੌਂਪਿਆ ਗਿਆ ਹੈ ਦਿਲਚਸਪ ਹੈ ਕਿ ਇਸ ਟੀਮ ‘ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਅਤੇ ਤਜ਼ਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਅਤੇ ਸੀਮਿਤ ਫਾਰਮੇਟ ਦੇ ਮਾਹਿਰ ਮੰਨੇ ਜਾਣ ਵਾਲੇ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ।
ਵਿਸਡਨ ਨੇ ਵਿਰਾਟ ਬਾਰੇ ਕਿਹਾ, ‘ਵਿਰਾਟ ਦੀ ਟੀ-20 ਘਰੇਲੂ ਕ੍ਰਿਕਟ ‘ਚ ਰਿਕਾਰਡ ਬਹੁਤ ਚੰਗਾ ਨਹੀਂ ਹੈ, ਪਰ ਉਨ੍ਹਾਂ ਦੇ ਕੌਮਾਂਤਰੀ ਟੀ-20 ਰਿਕਾਰਡ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ ਵਿਰਾਟ ਦੇ 53 ਦਾ ਔਸਤ ਇੱਕ ਦਹਾਕੇ ‘ਚ ਸਭ ਤੋਂ ਵਧੀਆ ਹੈ, ਉਨ੍ਹਾਂ ਦੇ ਸਟਰਾਈਕ ਰੇਟ ਕੁਝ ਘੱਟ ਰਿਹਾ ਹੈ ਪਰ ਉਸ ਦੇ ਬਾਵਜ਼ੂਦ ਉਨ੍ਹਾਂ ਦਾ ਰਨ ਰੇਟ ਭਾਵੇਂ ਹੀ ਅਸਾਧਾਰਣ ਨਾ ਹੋਵੇ ਪਰ ਪ੍ਰਭਾਵਸ਼ਾਲੀ ਹੈ ਉਨ੍ਹਾਂ ਨੇ ਕਿਹਾ, ਸਪਿੱਨ ਅਤੇ ਤੇਜ਼ ਗੇਂਦਬਾਜ਼ੀ ਖਿਲਾਫ ਮਜ਼ਬੂਤ ਅਤੇ ਵਿਕਟਾਂ ਦਰਮਿਆਨ ਫਰਾਟਾ ਦੌੜ ਲਗਾਉਣ ਵਾਲੇ ਵਿਰਾਟ ਨੰਬਰ-3’ਤੇ ਇੱਕ ਆਦਰਸ਼ ਖਿਡਾਰੀ ਹਨ।
ਉਹ ਵਿਕਟ ਡਿੱਗਣ ਦੇ ਬਾਵਜੂਦ ਪਾਰੀਆਂ ਨੂੰ ਸੰਭਾਲੀਆਂ ਹਨ ਅਤੇ ਟਿਕਣ ਤੋਂ ਬਾਅਦ ਆਪਣੀ ਦੌੜਾਂ ਦੀ ਰਫਤਾਰ ਨੂੰ ਤੇਜ਼ ਕਰ ਲੈਂਦੇ ਹਨ ਪਹਿਲੀ ਵਿਕਟ ਲਈ ਵੱਡੀ ਸਾਂਝੇਦਾਰੀ ਤੋਂ ਬਾਅਦ ਵਿਰਾਟ ਆਖਰੀ ਇਕਾਦਸ਼ ‘ਚ ਬਾਕੀ ਸਥਿਤੀ ਨੂੰ ਸੰਭਾਲ ਸਕਦੇ ਹਨ ਭਾਰਤੀ ਕਪਤਾਨ ਵਿਰਾਟ ਨੂੰ ਟੀ-20 ਫਾਰਮੇਟ ਤੋਂ ਇਲਾਵਾ ਵਿਸਡਨ ਦੀ ਟੈਸਟ ਅਤੇ ਵਨਡੇ ਟੀਮ ਆਫ ਡੇਕੇਟ ‘ਚ ਵੀ ਜਗ੍ਹਾ ਮਿਲੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।