ਜੇਲ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ 50 ਦੇ ਕਰੀਬ ਜੇਲ੍ਹ ਮੁਲਾਜ਼ਮ ਕੀਤੇ ਗਏ ਬਰਖ਼ਾਸਤ
ਕਿਹਾ, ਜੇਲ੍ਹ ਵਿਭਾਗ ਜੇਲ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ
ਸਤਪਾਲ ਥਿੰਦ/ਫਿਰੋਜ਼ਪੁਰ। ਮੋਬਾਇਲਾਂ ਕਾਰਨ ਮਸ਼ਹੂਰ ਹੋਈਆਂ ਪੰਜਾਬ ਦੀਆਂ ਜੇਲ੍ਹਾਂ ‘ਚ ਅਜੇ ਵੀ ਮੋਬਾਇਲਾਂ ਦੀ ਬਰਾਮਦਗੀ ਹੁੰਦੀ ਰਹਿੰਦੀ ਹੈ। ਭਾਵੇਂ ਜ਼ੇਲ੍ਹ ‘ਚ ਮੋਬਾਈਲਾਂ ਨੂੰ ਰੋਕਣ ਲਈ ਸਰਕਾਰ ਕਈ ਵਾਰ ਸੁਰੱਖਿਅਤ ਇੰਤਜ਼ਾਮਾਂ ਦੇ ਦਾਅਵੇ ਕਰ ਚੁੱਕੀ ਹੈ ਪਰ ਮੋਬਾਇਲ ਬਰਾਮਦਗੀ ਹੋਣ ਦੇ ਜਿੰਨੇ ਮਾਮਲੇ ਸਾਹਮਣੇ ਆ ਰਹੇ ਉਸ ਤੋਂ ਅਜੇ ਵੀ ਲੱਗਦਾ ਹੈ ਕਿ ਜ਼ੇਲ੍ਹ ‘ਚ ਮੋਬਾਈਲ ਨੈਟਵਰਕ ਮਜ਼ਬੂਤ ਹੈ। ਤਾਜ਼ਾ ਜਾਣਕਾਰੀ ਮੁਤਾਬਿਕ ਸਾਲ ਭਰ ‘ਚ ਜ਼ੇਲ੍ਹਾਂ ਵਿਚੋਂ 1800 ਦੇ ਕਰੀਬ ਮੋਬਾਈਲਾਂ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। Jail Minister
ਜਿਸ ਦਾ ਖੁਲਾਸਾ ਕਰਦੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਲ੍ਹਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਅਧਿਕਾਰੀ/ਕਰਮਚਾਰੀ ਜੇਲ੍ਹ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੋਵੇਗਾ ਤਾਂ ਉਸ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸੇ ਮਾਮਲੇ ਵਿਚ ਹੁਣ ਤੱਕ 50 ਦੇ ਕਰੀਬ ਜ਼ੇਲ੍ਹਾਂ ਦੇ ਅਧਿਕਾਰੀ ਬਰਖ਼ਾਸਤ ਕੀਤੇ ਗਏ ਹਨ। ਉਹਨਾਂ ਦੱਸਿਆਂ ਕਿ ਜ਼ੇਲ੍ਹਾਂ ‘ਚ ਚੋਰੀ ਮੋਬਾਇਲ ਲਿਜਾਣ ਨੂੰ ਰੋਕਣ ਲਈ ਸਿਮ /ਮੋਬਾਇਲ ਡਿਵਾਈਸ ਲੋਕੇਟਰ, ਪੋਰਟੇਬਲ ਜੈਮਰ ਅਤੇ ਹੋਰ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਜੇਲ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ ਤੇ ਹੁਣ ਜੇਲ੍ਹਾਂ ਦੀ ਸਥਿਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿਚ ਸੁਰੱਖਿਆ ਦੇ ਨਾਲ-ਨਾਲ ਕੈਦੀਆਂ ਦੇ ਰਹਿਣ, ਖਾਣ-ਪੀਣ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨਸ਼ੇ ਅਤੇ ਗੈਂਗਸਟਰ ਦੇ ਮੁੱਦੇ ‘ਤੇ ਬੋਲਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਤੇ ਨਸ਼ੇ ਦਾ ਲੱਕ ਤੋੜਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।