ਬਲਾਕ ਮੂਣਕ ਦੇ ਪ੍ਰੇਮੀ ਰੁਲਦੂ ਰਾਮ ਇੰਸਾਂ ਬਣੇ ਸਰੀਰਦਾਨੀ

body donate

ਬਲਾਕ ਦੇ ਬਣੇ ਗਿਆਰਵੇਂ ਸਰੀਰਦਾਨੀ

ਮੂਣਕ,  (ਮੋਹਨ ਸਿੰਘ/ਦੁਰਗਾ ਸਿੰਗਲਾ) ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਤੇ ਚੱਲਦਿਆਂ ਡੇਰਾ ਸ਼ਰਧਾਲੂ ਪ੍ਰੇਮੀ ਰੁਲਦੂ ਰਾਮ ਇੰਸਾਂ (65) ਵਾਸੀ ਮੂਣਕ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ। ਉਹਨਾਂ ਦੀ ਮ੍ਰਿਤਕ ਦੇਹ (body donate)ਪਰਿਵਾਰ ਦੀ ਸਹਿਮਤੀ ਨਾਲ ਗੁੜਗਾਓ ਮੈਡੀਕਲ ਕਾਲਜ  ਨੂੰ ਦਾਨ ਕੀਤੀ ਗਈ। ਪ੍ਰੇਮੀ ਰੁਲਦੂ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਵਿੱਚ ਪਾ ਕੇ ਕੈਚੀਆ ਚੌਂਕ ਟੋਹਾਣਾ ਰੋਡ ਤੋਂ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਸਾਧ ਸੰਗਤ ਵੱਲੋਂ ‘ਜਬ ਤੱਕ ਸੂਰਜ ਚਾਂਦ ਰਹੇਗਾ ਤਬ ਤੱਕ ਪ੍ਰੇਮੀ ਰੁਲਦੂ ਰਾਮ ਇੰਸਾਂ ਤੇਰਾ ਨਾਮ
ਰਹੇਗਾ’, ਰੁਲਦੂ ਰਾਮ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ।

 ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਦੀ ਆ ਰਹੀ ਹੈ। ਅੱਜ ਪ੍ਰੇਮੀ ਰੁਲਦੂ ਰਾਮ ਇੰਸਾਂ ਵਾਸੀ ਮੂਣਕ ਦੇ ਦੇਹਾਂਤ ਤੋਂ ਬਾਅਦ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਹੀ ਮ੍ਰਿਤਕ ਦੇਹ ਮੈਡੀਕਲ ਕਾਲਜ ਨੂੰ ਦਾਨ ਕੀਤੀ ਗਈ ਹੈ ਜਿਸ ‘ਤੇ ਡਾਕਟਰ ਖੋਜ ਕਰਦੇ ਹਨ।

ਉਹਨਾਂ ਦੱਸਿਆ ਕਿ ਰੁਲਦੂ ਰਾਮ ਇੰਸਾਂ ਨੇ ਬਲਾਕ ਮੂਣਕ ਦੇ 11ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਇਸ ਮੌਕੇ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਕਿਹਾ ਕਿ ਪ੍ਰੇਮੀ ਰੁਲਦੂ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪਰਿਵਾਰ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।  ਜੋ ਕਿ ਦਿਨੋਂ ਦਿਨ ਪੈਦਾ ਹੋ ਰਹੀਆਂ ਬੀਮਾਰੀਆਂ ਦੇ ਹੱਲ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਇੱਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ।  ਇਸ ਮੌਕੇ  ਇੰਦਰਜੀਤ ਇੰਸਾਂ, ਬਲਾਕ 15 ਮੈਂਬਰ ਕਮੇਟੀ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ ਸਬੰਧੀਆਂ, ਸ਼ਹਿਰ ਵਾਸੀ  ਤੇ ਸਾਧ-ਸੰਗਤ ਮੌਜੂਦ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।