ਜ਼ਿਲ੍ਹਾ ਸੰਗਰੂਰ ਦੇ ਦੋ ਡੇਰਾ ਸ਼ਰਧਾਲੂ ਲੱਗੇ ਮਾਨਵਤਾ ਭਲਾਈ ਦੇ ਲੇਖੇ

Dera sacha sauda

ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

ਪਿੰਡ ਰਟੌਲਾਂ ‘ਚ ਹੋਇਆ ਦੂਜਾ ਸਰੀਰਦਾਨ

ਮਹਿਲਾਂ ਚੌਂਕ (ਸੰਗਰੂਰ) (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉਥੇ ਮਰਨ ਤੋਂ ਬਾਅਦ ਵੀ ਉਨ੍ਹਾਂ ਦਾ ਮਨੁੱਖੀ ਸੇਵਾ ਦਾ ਇਹ ਜਜ਼ਬਾ ਬਰਕਰਾਰ ਹੈ ਅਜਿਹੀ ਹੀ ਮਨੁੱਖਤਾ ਦੀ ਸੇਵਾ ਦੀ ਉਦਾਹਰਣ ਬਣਿਆ ਹੈ ਬਲਾਕ ਮਹਿਲਾਂ ਦੇ ਪਿੰਡ ਰਟੌਲ ਦਾ ਇੱਕ ਡੇਰਾ ਪ੍ਰੇਮੀ ਗੁਰਜੰਟ ਸਿੰਘ ਇੰਸਾਂ ਜਿਹਨਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਹੋਰ ਅਡੰਬਰਾਂ ਦੀ ਬਜਾਏ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਪਿੰਡ ਰਟੌਲਾਂ ਵਿਖੇ ਇਹ ਦੂਜਾ ਸਰੀਰਦਾਨ ਹੈ

ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਰਟੌਲਾਂ ਦੇ ਰਹਿਣ ਵਾਲੇ ਗੁਰਜੰਟ ਸਿੰਘ ਇੰਸਾਂ ਪੁੱਤਰ ਗੁਰਦਿਆਲ ਸਿੰਘ ਜੋ ਕਿ ਆਪਣੇ ਸਵਾਸਾਂ ਰੂਪੀ ਪੂੰਜੀ ਖਤਮ ਕਰਕੇ ਇਸ ਨਾਸ਼ਵਾਨ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਗੁਰਜੰਟ ਸਿੰਘ ਇੰਸਾਂ ਦੀ ਦੇਹ ਦਾ ਸਸਕਾਰ ਨਾ ਕਰਕੇ ਉਸ ਨੂੰ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਕਰ ਦਿੱਤਾ

ਮ੍ਰਿਤਕ ਦੇਹ ਨੂੰ ਲੈਣ ਲਈ ਬਠਿੰਡਾ ਜਿਲ੍ਹੇ ਦੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਸਰਚ ਸੈਂਟਰ ਭੁੱਚੋ ਮੰਡੀ ਦੇ ਡਾਕਟਰ ਪੁੱਜੇ ਸਨ ਮ੍ਰਿਤਕ ਗੁਰਜੰਟ ਸਿੰਘ ਦੀ ਅੰਤਿਮ ਯਾਤਰਾ ਲਈ ਮ੍ਰਿਤਕ ਦੇਹ ਨੂੰ ਇੱਕ ਫੁੱਲਾਂ ਲੱਦੀ ਗੱਡੀ ਨੂੰ ਨੰਬਰਦਾਰ ਨਿਰਭੈ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿੰਦਰ ਕੌਰ ਇੰਸਾਂ, ਪਰਮਜੀਤ ਸਿੰਘ ਇੰਸਾਂ, ਵੀਰਪਾਲ ਕੌਰ, ਰਣਜੀਤ ਕੌਰ ਇੰਸਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਤਾਲੀ ਮੈਂਬਰ ਨੇਕ ਸਿੰਘ ਇੰਸਾਂ, ਬਲਾਕ ਮਹਿਲਾਂ ਦੇ ਪੰਦਰਾਂ ਮੈਂਬਰ ਜਗਮੇਲ ਸਿੰਘ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਨਾਇਬ ਸਿੰਘ ਇੰਸਾਂ, ਮੈਂਬਰ ਜ਼ੋਰਾ ਸਿੰਘ ਇੰਸਾਂ, ਮਨਦੀਪ ਦਾਸ ਇੰਸਾਂ, ਹਾਕਮ ਸਿੰਘ ਇੰਸਾਂ, ਮਲਕੀਤ ਸਿੰਘ ਦਿੜ੍ਹਬਾ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਨ ਭੈਣਾਂ, ਪੰਚਾਇਤ ਮੈਂਬਰਾਂ ਤੇ ਰਿਸ਼ਤੇਦਾਰ ਤੇ ਸਮੂਹ ਸਾਧ ਸੰਗਤ ਹਾਜ਼ਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।