ਖਤਰਨਾਕ ਚੜ੍ਹਾਈ ਦਾ ਟਰੈਕ ਸ਼ੁਰੂ ਹੁੰਦਾ ਹੈ। ਰਸਤੇ ਵਿੱਚ 11 ਖਤਰਨਾਕ ਪੁਲ
ਗਲੇਸ਼ੀਅਰ ਦਾ ਰਸਤਾ ਪਾਰ ਕਰਕੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ
ਕਿਰਨ ਇੰਸਾਂ/ਕੋਟਕਪੂਰਾ। ਕੋਟਕਪੂਰਾ ਦੇ ਜੋਸ਼ੀਆਂ ਮੁਹੱਲਾ ਦੇ ਵਸਨੀਕ ਮਾਤਾ ਅਨੁਰਾਧਾ ਮੈਣੀ ਦੀ ਕੁੱਖੋਂ ਜਨਮੇ ਤੇ ਪਿਤਾ ਵਿਨੋਦ ਮੈਣੀ ਐਡਵੋਕੇਟ ਦੇ ਪੁੱਤਰ ਵਿਦਿਆਰਥੀ ਅਸ਼ੀਸ ਮੈਣੀ (18) ਨੇ ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਦਿਆਂ ਭਾਰਤ ਦਾ ਝੰਡਾ ਐਵਰੈਸਟ ਦੀ ਚੋਟੀ ‘ਤੇ ਲਹਿਰਾ ਕੇ ਕੋਟਕਪੂਰਾ ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ । ਅੱਜ ਆਪਣੇ ਰਸਤੇ ਦੇ ਤਜਰਬੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਠਮੰਡੂ (ਨੇਪਾਲ) ਦੀ ਇੱਕ ਕੰਪਨੀ ਦੇ ਪੈਕਜ ਨਾਲ ਮਿਲਿਆ।
ਗਾਈਡ ਦੀ ਸਹਾਇਤਾ ਨਾਲ ਹਵਾਈ ਯਾਤਰਾ ਰਾਹੀਂ ਲੁਕਲਾ ਪਹੁੰਚਿਆ ਜੋ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਏਅਰਪੋਰਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਥੋਂ ਹੀ ਇਹ ਖਤਰਨਾਕ ਚੜ੍ਹਾਈ ਦਾ ਟਰੈਕ ਸ਼ੁਰੂ ਹੁੰਦਾ ਹੈ। ਰਸਤੇ ਵਿੱਚ 11 ਖਤਰਨਾਕ ਪੁਲ ਅਤੇ ਛੋਟੇ-ਛੋਟੇ ਪਿੰਡਾਂ ਤੋਂ ਸ਼ੁਰੂ ਹੋਈ 4500 ਮੀਟਰ ਦੀ ਉੱਚਾਈ ਤੋਂ ਬਾਅਦ ਜਿੱਥੇ ਹਰਿਆਲੀ ਜਾ ਕੇ ਖਤਮ ਹੋ ਜਾਂਦੀ ਹੈ ਕੋਈ ਦਰੱਖਤ ਜਾਂ ਬੂਟਾ ਨਹੀ ਉੱਗਦਾ ਅਤੇ ਜਿਥੇ ਸਾਹ ਲੈਣਾ ਵੀ ਔਖਾ ਲੱਗਦਾ ਹੈ ਦੀ ਕਠਿਨ ਯਾਤਰਾ ਤੋਂ ਵੀ ਅਸ਼ੀਸ਼ ਦਾ ਜਜ਼ਬਾ ਘੱਟ ਨਹੀਂ ਹੋਇਆ।
ਨੈਸਨਲ ਜਾਗਰਿਫ ਵੱਲੋਂ ਉਸਦੀ ਯਾਤਰਾ ਦਾ ਬਿਊਰਾ ਆਪਣੀ ਪੱਤਰਿਕਾ ‘ਚ ਛਾਪਿਆ ਜਾਵੇਗਾ
ਅਸ਼ੀਸ਼ ਨੇ ਦੱਸਿਆ ਕਿ ਉਸਦੀ ਯਾਤਰਾ ਦਾ ਪਹਿਲਾ ਪੜਾਓ ਖਤਮ ਹੁੰਦਿਆਂ ਹੀ ਬਰਫੀਲਾ ਰਸਤਾ ਸ਼ੁਰੂ ਹੋਇਆ ਜਿੱਥੇ ਤਾਪਮਾਨ ਮਾਈਨਸ 31 ਡਿਗਰੀ ਹੁੰਦਾ ਹੈ। ਯਾਤਰਾ ਦੌਰਾਨ ਸੱਤ ਬਰਫੀਲੇ ਤੂਫਾਨਾਂ ਦਾ ਰਸਤਾ ਤੈਅ ਕਰਕੇ ਗਲੇਸ਼ੀਅਰ ਦਾ ਰਸਤਾ ਪਾਰ ਕਰਕੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਿਆ। ਜਿਸ ਦੀ ਉਚਾਈ 5335 ਮੀਟਰ ਹੈ ਜਿੱਥੇ ਮੌਸਮ ਖਰਾਬ ਹੋਣ ਕਾਰਣ ਅੱਗੇ ਜਾਣ ਦੀ ਆਗਿਆ ਨਹੀ। ਉਨ੍ਹਾਂ ਦੱਸਿਆ ਕਿ ਨੈਸਨਲ ਜਾਗਰਿਫ ਵੱਲੋਂ ਉਸਦੀ ਯਾਤਰਾ ਦਾ ਬਿਊਰਾ ਆਪਣੀ ਪੱਤਰਿਕਾ ‘ਚ ਛਾਪਿਆ ਜਾਵੇਗਾ । ਇਲਾਕੇ ਦੇ ਲੋਕਾਂ ਵਿੱਚ ਅਸ਼ੀਸ਼ ਦੀ ਯਾਤਰਾ ਨੂੰ ਲੈਕੇ ਕਾਫੀ ਚਰਚੇ ਹਨ ਕਿ ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲਾ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਇਲਾਕੇ ਦਾ ਨਾਂਅ ਦੁਨੀਆ ‘ਤੇ ਰੋਸ਼ਨ ਕਰੇਗਾ।
ਇਸ ਮੌਕੇ ਅਸ਼ੀਸ ਦੇ ਦਾਦਾ ਬਾਬੂ ਲਾਲ ਮੈਣੀ ਦਾ ਕਹਿਣਾ ਹੈ ਕਿ ਮੈਂ ਡਰਦਾ ਸੀ ਕਿ ਘਰ ‘ਚ ਇਕਲੌਤਾ ਪੁੱਤਰ ਹੋਣ ਕਾਰਨ ਇਸ ਨੂੰ ਨਾ ਜਾਣ ਦਿੱਤਾ ਜਾਵੇ ਪਰੰਤੂ ਉਸ ਦਾ ਜੋਸ਼ ਅਤੇ ਹੌਂਸਲੇ ਦੀ ਸਾਰਾ ਪਰਿਵਾਰ ਦਾਤ ਦਿੰਦਾ ਹੈ। ਇਸ ਮੌਕੇ ਸ਼ੁਕੰਤਲਾ ਦੇਵੀ, ਅਨੁਰਾਧਾ ਮੈਣੀ, ਵਿਨੋਦ ਮੈਣੀ, ਸੰਤ ਮੋਹਨ ਦਾਸ ਮੈਮੋਰੀਅਲ ਸਿੱਖਿਆ ਸੰਸਥਾ ਦੇ ਡਾਇਰੈਕਟਰ ਰਾਜੂ ਥਾਪਰ, ਬਾਬਾ ਮਿਲਕ ਪ੍ਰੌਡਕਟ ਦੇ ਨਰਿੰਦਰ ਬੈੜ, ਪ੍ਰੈਸ ਕਲੱਬ ਦੇ ਪ੍ਰਧਾਨ ਗੁਰਿੰਦਰ ਮਹਿੰਦੀਰੱਤਾ ਅਤੇ ਡਾ. ਭਾਵਿਤ ਗੋਇਲ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।