ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਜਿੱਤਿਆ ਲਗਾਤਾਰ ਦੂਜਾ ਮੈਚ
ਝੱਜਰ ਦੀ ਸੰਸਕਾਰਮ ਕ੍ਰਿਕਟ ਅਕੈਡਮੀ ਨੂੰ ਦਿੱਤੀ 136 ਦੌੜਾਂ ਨਾਲ ਮਾਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਿਹਾ ਦੂਜਾ ਐੱਮਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਦੂਜੇ ਦਿਨ ਬੁੱਧਵਾਰ ਨੂੰ ਮੇਜਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਤੇ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦਰਮਿਆਨ ਮੈਚ ਹੋਇਆ ਮੇਜਬਾਨ ਟੀਮ ਨੇ ਬੱਲੇਬਾਜ਼ਾਂ ਤੇ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਲਗਾਤਾਰ ਦੂਜੇ ਮੈਚ ‘ਚ ਜਿੱਤ ਹਾਸਲ ਕਰਦੇ ਹੋਏ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਨੂੰ 136 ਦੌੜਾਂ ਨਾਲ ਹਰਾਇਆ। ਮੇਜਬਾਨ ਟੀਮ ਦੇ ਗੇਂਦਬਾਜ਼ ਪ੍ਰਸ਼ਾਂਤ ਕੁਮਾਰ ਮੈਨ ਆਫ ਦ ਮੈਚ ਚੁਣੇ ਗਏ। Brilliant
ਜਿਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਡਾਇਰੈਕਟਰ ਸ੍ਰੀ ਚਰਨਜੀਤ ਇੰਸਾਂ ਨੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕੋਚ ਰਾਹੁਲ ਸ਼ਰਮਾ ਮੌਜੂਦ ਸਨ।ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦੇ ਕਪਤਾਨ ਅਕਸ਼ੈ ਕੁਮਾਰ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਟਾਸ ਹਾਰ ਕੇ ਬੈਟਿੰਗ ਕਰਨ ਉੱਤਰੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਟੀਮ ਨੇ ਨਿਰਧਾਰਿਤ 35 ਓਵਰਾਂ ‘ਚ 3 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ ।
71 ਗੇਂਦਾਂ ‘ਤੇ 4 ਚੌਕਿਆਂ ਤੇ 4 ਹੀ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਦਾ ਯੋਗਦਾਨ ਦਿੱਤਾ
ਇਸ ਵਿੱਚ ਸੁਖਲੀਨ ਨੇ 45 ਗੇਂਦਾਂ ‘ਤੇ 7 ਚੌਕਿਆਂ ਤੇ 3 ਛੱਕਿਆਂ ਦੀ ਸਹਾਇਤਾ ਨਾਲ 58 ਦੌੜਾਂ ਤੇ ਕਪਤਾਨ ਵਿਨੇ ਕੰਬੋਜ ਨੇ 71 ਗੇਂਦਾਂ ‘ਤੇ 4 ਚੌਕਿਆਂ ਤੇ 4 ਹੀ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਦਾ ਯੋਗਦਾਨ ਦਿੱਤਾ। ਝੱਜਰ ਟੀਮ ਦੇ ਗੇਂਦਬਾਜ਼ ਸ਼ੁਭਮ ਸਿੰਘ ਨੇ 7 ਓਵਰਾਂ ‘ਚ 47 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉੱਤਰੀ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦੀ ਟੀਮ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਸਿਰਫ 22.4 ਓਵਰਾਂ ‘ਚ ਹੀ 120 ਦੌੜਾਂ ‘ਤੇ ਆਲ ਆਊਟ ਹੋ ਗਈ।
ਮੇਜਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਵੱਲੋਂ ਪ੍ਰਸ਼ਾਂਤ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 6 ਓਵਰਾਂ ‘ਚ ਦੋ ਮਿਡਨ ਓਵਰ ਸੁੱਟਦੇ ਹੋਏ 13 ਦੌੜਾਂ ਦੇ ਕੇ 6 ਖਿਡਾਰੀਆਂ ਨੂੰ ਆਊਟ ਕੀਤਾ। ਜਦੋਂ ਕਿ ਵੰਸ਼ ਨੇ 3 ਓਵਰਾਂ ‘ਚ 22 ਦੌੜਾਂ ਕੇ 1 ਤੇ ਅਰਸ਼ ਗਰੋਵਰ ਨੇ 5 ਓਵਰਾਂ ‘ਚ 27 ਦੌੜਾਂ ਕੇ 1 ਵਿਕਟ ਪ੍ਰਾਪਤ ਕੀਤੀ ਝੱਜਰ ਟੀਮ ਵੱਲੋਂ ਅਦਿੱਤਿਆ 54 ਗੇਂਦਾਂ ‘ਤੇ 58 ਦੌੜਾਂ ਬਣਾ ਕੇ ਨਾਬਾਦ ਰਹੇ ਉੱਥੇ ਹੀ ਝੱਜਰ ਦੇ ਸ਼ੁਭਮ ਸਿੰਘ, ਰੋਹਿਤ, ਖੁਸ਼ ਤੇ ਵੰਸ਼ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ।
ਹਰ ਟੀਮ ਦੇ ਹੋਣਗੇ ਤਿੰਨ-ਤਿੰਨ ਲੀਗ ਮੈਚ
ਦੂਜਾ ਐੱਮਐੱਸਜੀ ਅੰਡਰ-14 ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਦਿਨ ਦਾ ਮੈਚ ਵੀਰਵਾਰ ਨੂੰ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਤੇ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦਰਮਿਆਨ ਖੇਡਿਆ ਜਾਵੇਗਾ ਦੋਵਾਂ ਹੀ ਟੀਮਾਂ ਲਈ ਇਹ ਮੈਚ ਕਾਫੀ ਅਹਿਮ ਹੋਵੇਗਾ ਕਿਉਂਕਿ ਦੋਵੇ ਟੀਮਾਂ ਆਪਣਾ ਇੱਕ-ਇੱਕ ਮੈਚ ਹਾਰ ਚੁੱਕੀਆਂ ਹਨ ਦੱਸ ਦੇਈਏ ਕਿ ਇਸ ਟੂਰਨਾਮੈਂਟ ‘ਚ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਹਰ ਟੀਮ ਦੇ 3-3 ਲੀਗ ਮੈਚ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।