Shiromani Akali Dal | ਪਟਿਆਲਾ ਧਰਨੇ ਦਾ ਇੰਚਾਰਜ ਛੋਟੇ ਢੀਂਡਸਾ ਨੂੰ ਲਾਇਆ
ਗੁਰਪ੍ਰੀਤ ਸਿੰਘ | ਸ੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਵੱਖ ਹੋਏ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀਂ ਕੀਤੇ ਵੱਡੇ ਸਿਆਸੀ ਵਾਰ ਨੂੰ ਖੁੰਢਾ ਕਰਨ ਲਈ ਸੁਖਬੀਰ ਵੱਲੋਂ ਇੱਕ ਹੋਰ ਦਾਅ ਖੇਡਿਆ ਗਿਆ ਹੈ ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 21 ਦਸੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਵੱਡੇ ਧਰਨੇ ਦਾ ਇੰਚਾਰਜ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਲਾ ਦਿੱਤਾ ਗਿਆ ਹੈ ਪਰ ਇਸ ਧਰਨੇ ਵਿੱਚ ਪਰਮਿੰਦਰ ਢੀਂਡਸਾ ਦੇ ਘੱਟ ਹੀ ਪੁੱਜਣ ਦੇ ਆਸਾਰ ਹਨ
ਜਾਣਕਾਰੀ ਮੁਤਾਬਕ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ‘ਗਾਇਬ’ ਹਨ ਪਾਰਟੀ ਸੂਤਰ ਦੱਸਦੇ ਹਨ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੁੰਬਈ ਗਏ ਹੋਏ ਹਨ ਜਿਸ ਕਾਰਨ ਉਨ੍ਹਾਂ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਟਕਸਾਲੀ ਅਕਾਲੀ ਦਲ ਵੱਲੋਂ ਕਰਵਾਈਆਂ ਗਈਆਂ ਕਾਨਫਰੰਸਾਂ ਵਿੱਚੋਂ ਕਿਸੇ ਵਿੱਚ ਵੀ ਹਾਜ਼ਰੀ ਨਹੀਂ ਸੀ ਲਗਵਾਈ ਇਹ ਵੀ ਪਤਾ ਲੱÎਗਿਆ ਹੈ ਕਿ ਪਰਮਿੰਦਰ ਆਪਣੇ ਪਿਤਾ ਵੱਲੋਂ ਬਾਦਲ ਧੜੇ ਦੇ ਖਿਲਾਫ਼ ਲਏ ਸਟੈਂਡ ਕਾਰਨ ਕਾਫੀ ਦੁਚਿੱਤੀ ਵਿੱਚ ਫਸੇ ਹੋਏ ਹਨ ਕਿਉਂਕਿ ਉਹ ਆਪਣੇ ਪਿਤਾ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਆਪਣੀ ਪਾਰਟੀ ਤੋਂ ਅਲਹਿਦਾ ਹੋਣਾ ਚਾਹੁੰਦੇ ਹਨ ਪਰਮਿੰਦਰ ਖਿਲਾਫ਼ ਬਣੇ ਚੱਕਰਵਿਊ ਨੂੰ ਹੋਰ ਤੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ 21 ਦਸੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਦਾ ਇੰਚਾਰਜ ਉਨ੍ਹਾਂ ਨੂੰ ਲਾ ਦਿੱਤਾ ਗਿਆ ਪਰ ਅਜਿਹੀ ਸੰਕਟਮਈ ਸਥਿਤੀ ਵਿੱਚ ਉਨ੍ਹਾਂ ਦਾ ਧਰਨੇ ਵਿੱਚ ਪੁੱਜਣਾ ਸ਼ੱਕੀ ਲੱਗ ਰਿਹਾ ਹੈ
ਮੁੰਬਈ ਗਏ ਪਰਮਿੰਦਰ ਦੇ ਧਰਨੇ ਵਿੱਚ ਪੁੱਜਣ ਦੇ ਆਸਾਰ ਘੱਟ
ਢੀਂਡਸਾ ਪਰਿਵਾਰ ਦੇ ਇੱਕ ਨੇੜਲੇ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੁੰਬਈ ਗਏ ਹੋਣ ਕਾਰਨ ਫਿਲਹਾਲ ਕੋਈ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਰਹੇ ਮੀਡੀਆ ਵੱਲੋਂ ਵੀ ਲਗਾਤਾਰ ਇਸ ਮਸਲੇ ‘ਤੇ ਨਜ਼ਰ ਟਿਕਾਈ ਹੋਈ ਹੈ ਕਿ ਪਰਮਿੰਦਰ ਪਟਿਆਲਾ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਜਾਂ ਨਹੀਂ ਢੀਂਡਸਾ ਪਰਿਵਾਰ ਵੱਲੋਂ ਸਾਰਿਆਂ ਨੂੰ ਇਹੋ ਕਿਹਾ ਜਾ ਰਿਹਾ ਹੈ ਕਿ ਉਹ ਬਾਹਰ ਹੋਣ ਕਾਰਨ ਉਨ੍ਹਾਂ ਦਾ ਪਹੁੰਚਣਾ ਮੁਸ਼ਕਿਲ ਹੈ
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪਰਮਿੰਦਰ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਕਾਫ਼ੀ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਉਹ ਆਪਣੇ ਪਿਤਾ ਦੇ ਕਹਿ ਤੋਂ ਬਾਹਰ ਵੀ ਨਹੀਂ ਹੋਣਾ ਚਾਹੁੰਦੇ ਅਤੇ ਦੂਜੇ ਪਾਸੀ ਬਾਦਲ ਧੜੇ ਨਾਲ ਵੀ ਸਾਂਝ ਰੱਖਣੀ ਚਾਹੁੰਦੇ ਹਨ ਵੈਸੇ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕਹਿ ਦਿੱਤਾ ਸੀ ਕਿ ਪਰਮਿੰਦਰ ਉਨ੍ਹਾਂ ਦੇ ਕਹੇ ਤੋਂ ਬਾਹਰ ਨਹੀਂ ਹੋਣਗੇ ਅਤੇ ਉਨ੍ਹਾਂ ਦਾ ਸਾਥ ਦੇਣਗੇ ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਅਗਲੇ ਕੁਝ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗੀ ਜਦੋਂ ਪਰਮਿੰਦਰ ਉਨ੍ਹਾਂ ਦੇ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।