SAD | ਕਾਂਗਰਸ ਦੇ ਵਿਧਾਇਕ ਰੇਤ ਅਤੇ ਨਸ਼ਾ ਮਾਫੀਆ ਬਣੇ ਹੋਏ ਹਨ
ਲੁਧਿਆਣਾ। ਕੌਮਾਂਤਰੀ ਏਅਰਪੋਰਟ ਦੇ ਨਾਂਅ ਸਬੰਧੀ ਛਿੜੇ ਵਿਵਾਦ ਵਿਚ ਅਕਾਲੀ ਦਲ (SAD) ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੀ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਿਕ ਇਸ ਬਾਬਤ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ। ਪੰਜਾਬ ਸਰਕਾਰ ‘ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਕਾਂਗਰਸ ਦੇ ਆਪਣੇ ਹੀ ਵਿਧਾਇਕ ਰੇਤ ਅਤੇ ਨਸ਼ੇ ਮਾਫੀਆ ਬਣੇ ਹੋਏ ਹਨ। SAD
ਨਾਗਰਿਕਤਾ ਸੋਧ ਐਕਟ ‘ਤੇ ਸੁਖਬੀਰ ਨੇ ਸਾਫ ਕੀਤਾ ਕਿ ਉਹ ਪਹਿਲਾਂ ਹੀ ਪਾਰਲੀਮੈਂਟ ‘ਚ ਮੁਸਲਮਾਨਾਂ ਦੇ ਹੱਕ ‘ਚ ਨਿੱਤਰ ਚੁੱਕੇ ਹਨ ਅਤੇ ਇਹ ਕਹਿ ਚੁੱਕੇ ਹਨ ਕਿ ਬਿੱਲ ਵਿਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਚੰਡੀਗੜ੍ਹ ਤੋਂ ਭਾਜਪਾ ਦੀ ਸਾਂਸਦ ਕਿਰਨ ਖੇਰ ਵਲੋਂ ਮੋਹਾਲੀ ਏਅਰਪੋਰਟ ਦੇ ਨਾਂਅ ‘ਤੇ ਇਤਰਾਜ਼ ਚੁੱਕਿਆ ਗਿਆ ਸੀ। ਕਾਂਗਰਸ ਦੇ ਸਥਾਨਕ ਲੀਡਰ ਪਵਨ ਬਾਂਸਲ ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।