Nabha jail | ਕਿਸਦੇ ਫੋਨ ਹਨ ਇਸ ਦੀ ਜਾਂਚ ਕਰ ਰਿਹਾ ਜੇਲ ਪ੍ਰਸ਼ਾਸਨ
ਨਾਭਾ। ਨਾਭਾ ਦੀ ਨਵੀਂ ਜ਼ਿਲਾ ਜੇਲ ‘ਚ ਜ਼ੇਲ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਬਲਾਕ ਨੰਬਰ-2 ਦੇ ਪਿਛਲੇ ਪਾਸੇ ਖੱਡਾ ਖੋਦ ਕੇ ਲਿਫਾਫੇ ‘ਚੋਂ 3 ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਹ ਫੋਨ ਕਿਸ ਕੈਦੀ ਦੇ ਸਨ, ਜੇਲ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਹੈ। ਜੇਲ ਪ੍ਰਸ਼ਾਸਨ ਨੇ ਇਨ੍ਹਾਂ ਮੋਬਾਇਲਾਂ ਦੀ ਜਾਣਕਾਰੀ ਨਾਭਾ ਥਾਣਾ ਸਦਰ ‘ਚ ਪੁਲਿਸ ਨੂੰ ਦਿੱਤੀ ਹੈ। ਨਾਭਾ ਪੁਲਿਸ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ 52-ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਤਿੰਨੋਂ ਮੋਬਾਇਲ ਸੈਮਸੰਗ ਕੰਪਨੀ ਦੇ ਸਨ, ਜਿਸ ‘ਚ ਏਅਰਟੈੱਲ ਦੇ ਸਿਮ ਪਾਏ ਹੋਏ ਸਨ। ਬੀਤੇ ਦਿਨੀਂ ਵੀ ਜੇਲ ਦੇ ਅੰਦਰ ਦੋ ਮੋਬਾਇਲ ਫੋਨ ਸੁੱਟੇ ਗਏ ਸਨ, ਜਿਸ ਦੇ ਚਲਦਿਆਂ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਕੈਦੀ ਅਤੇ ਮੋਬਾਇਲ ਫੋਨ ਨੂੰ ਆਪਣੇ ਕਬਜ਼ੇ ‘ਚ ਲੈ ਲਏ। ਇਸ ਮੌਕੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਜੇਲ ਸੁਪਰਡੈਂਟ ਵੱਲੋਂ ਸੂਚਨਾ ਮਿਲੀ ਸੀ ਕਿ ਜੇਲ ਦੇ ਅੰਦਰੋਂ ਕਾਲੇ ਲਿਫਾਫੇ ‘ਚੋਂ ਤਿੰਨ ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਸਬੰਧ ‘ਚ ਅਸੀਂ ਮੋਬਾਇਲ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।