10 ਦਿਨਾਂ ਬਾਅਦ ਹੋਇਆ ਮ੍ਰਿਤਕ ਬੰਟੀ ਦਾ ਸਸਕਾਰ

funeral | ਐੱਸ. ਪੀ. ਡੀ. ਤੇ ਡੀ.ਐੱਸ.ਪੀ. ਦੇ ਭਰੋਸੇ ‘ਤੇ ਧਰਨਾ ਚੁੱਕਿਆ

ਬਲਾਚੌਰ। ਪਿੰਡ ਸੇਖੋਵਾਲ ਬੀਤ ਦੇ ਨੌਜਵਾਨ ਦਵਿੰਦਰ ਬੰਟੀ ਦਾ 11 ਦਸੰਬਰ ਸ਼ਾਮ ਨੂੰ ਹੋਏ ਕਤਲ ਦੇ 10 ਦਿਨ ਬਾਅਦ ਲੋਕਾਂ ਦੀ ਵੱਡੀ ਗਿਣਤੀ ‘ਚ ਸਸਕਾਰ ਕਰ ਦਿੱਤਾ ਗਿਆ। ਬੰਟੀ ਕਤਲ ਦੇ ਦੋਸ਼ ‘ਚ ਜਿੱਥੇ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੂੰ ਐੱਸ. ਪੀ. ਡੀ. ਤੇ ਡੀ.ਐੱਸ.ਪੀ. ਦੇ ਭਰੋਸੇ ‘ਤੇ ਧਰਨਾ ਚੁੱਕ ਕੇ 10 ਦਿਨਾਂ ਬਾਅਦ ਬੰਟੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐੱਸ.ਪੀ. ਤੇ ਡੀ.ਐੱਸ.ਪੀ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚ ਅਜੇ ਕੁਮਾਰ, ਲੱਕੀ, ਗੁਰਮੁੱਖ ਸਿੰਘ, ਅਸ਼ੋਕ ਕੁਮਾਰ, ਰਣਵੀਰ ਸਿੰਘ, ਮੱਟਾ ਮੁਲਜ਼ਮ ਪੁਲਿਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ ਜਦਕਿ ਦਰਸ਼ਨ ਤੇ ਮੋਹਿੰਦਰ ਨੂੰ ਪੁਲਿਸ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

funeral