ਹਾਈ ਕੋਰਟ ਨੇ ਨਹੀਂ ਦਿੱਤੀ ਰੰਗਾਈ ਯੂਨਿਟ ਨੂੰ ਰਾਹਤ

High Court

ਸੁਣਵਾਈ 6 ਜਨਵਰੀ ਲਈ ਕੀਤੀ ਮੁਲਤਵੀ

ਚੰਡੀਗੜ੍ਹ। ਪੰਜਾਬ ਤੇ ਹਰਿਆਣਾ High Court ਦੇ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਡਵੀਜ਼ਨ ਬੈਂਚ ਨੇ ਜਲੰਧਰ ਦੀਆਂ ਰੰਗਾਈ ਯੂਨਿਟਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਆਬੋ-ਹਵਾ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਤੱਕ ਸਾਰੇ ਚਮੜਾ ਰੰਗਾਈ ਯੂਨਿਟ ਬੰਦ ਕਰਨ ਦਾ ਹੁਕਮ ਦਿੱਤਾ ਸੀ ਅਤੇ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਰੰਗਾਈ ਯੂਨਿਟਾਂ ਦੇ ਵਕੀਲਾਂ ਨੇ ਕਿਹਾ ਕਿ ਹਾਈਕੋਰਟ ਦੇ ਹੁਕਮ ਮੁਕੰਮਲ ਤੌਰ ‘ਤੇ ਲਾਗੂ ਕਰਨ ਤੱਕ ਫਿਲਹਾਲ ਚਮੜਾ ਸਿਲਾਈ ਦਾ ਕੰਮ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇ, ਕਿਉਂਕਿ ਇਸ ਨਾਲ ਰੰਗਾਈ ਦੇ ਕੰਮ ਦਾ ਕੋਈ ਲੈਣ-ਦੇਣ ਨਹੀਂ ਹੈ। ਬੈਂਚ ਨੇ ਅਜਿਹੀ ਕਿਸੇ ਕਿਸਮ ਦੀ ਛੋਟ ਦੇਣ ਤੋਂ ਸਾਫ ਇਨਕਾਰ ਕਰਦਿਆਂ ਰੰਗਾਈ ਯੂਨਿਟਾਂ ਨੂੰ ਇਕ ਹਫਤੇ ‘ਚ ਆਬੋ-ਹਵਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਥ ਕੀਤੀ ਤੇ ਨਾਲ ਹੀ ਸੁਣਵਾਈ 6 ਜਨਵਰੀ ਲਈ ਮੁਲਤਵੀ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

High Court