journalist | ਇੱਕ ਦੀ ਹਾਲਤ ਗੰਭੀਰ, ਕੀਤਾ ਲੁਧਿਆਣਾ ਰੈਫਰ
ਮੋਗਾ। ਵੀਰਵਾਰ ਦੀ ਰਾਤ ਮੋਗਾ ‘ਚ ਕੁਝ ਹਥਿਆਰਬੰਦ ਲੋਕਾਂ ਨੇ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਦਾ ਗੋਲੀ ਮਾਰ ਕਤਲ ਕਰ ਦਿੱਤਾ, ਜਦਕਿ ਇੱਕ ਹੋਰ ਸਥਾਨਕ ਅਖਬਾਰ ਦੇ ਪੱਤਰਕਾਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੱਤਰਕਾਰ ਜੋਬਨਪ੍ਰੀਤ ਸਿੰਘ ਤੇ ਗੁਰਚੇਤ ਸਿੰਘ ਸਥਾਨਕ ਪੱਤਰਕਾਰੀ ਦਾ ਕੰਮ ਕਰਦੇ ਸਨ। ਦੋਵੇਂ ਪੱਤਰਕਾਰ ਤਰਨਤਾਰਨ ਦੇ ਪਿੰਡ ਭੰਗਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ, ਉਨ੍ਹਾਂ ‘ਤੇ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਦੋਵੇਂ ਪੱਤਰਕਾਰ ਸਵਿੱਫਟ ਕਾਰ ‘ਚ ਚੰਡੀਗੜ੍ਹ ਜਾ ਰਹੇ ਸੀ। ਜਾਣਕਾਰੀ ਮੁਤਾਬਕ ਦੋਵਾਂ ‘ਤੇ ਹਮਲਾ ਮੋਗਾ ਦੇ ਬਾਹਰੀ ਪਾਸੇ ਬੁੱਗੀਪੁਰਾ ਬਾਈ-ਪਾਸ ‘ਤੇ ਹੋਇਆ। ਬਾਈਪਾਸ ਪਹੁੰਚਦੇ ਹੀ ਕੁਝ ਅਣਪਛਾਤੇ ਲੋਕਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾਈਆਂ।
ਜ਼ਖ਼ਮੀ ਗੁਰਚੇਤ ਨੇ ਕਰੀਬ 20 ਕਿਲੋਮੀਟਰ ਦੂਰ ਕੋਟ ਈਸੇ ਖ਼ਾਂ ਦੇ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਣ ਲਈ ਕਾਰ ਭਜਾਈ, ਜਿੱਥੇ ਡਾਕਟਰਾਂ ਨੇ ਜੋਬਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਗੁਰਚੇਤ ਦੀ ਹਾਲਤ ਗੰਭੀਰ ਵੇਖ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਹਮਲੇ ‘ਚ ਮਾਰੇ ਪੱਤਰਕਾਰ ਦੀ ਲਾਸ਼ ਪੋਸਟ-ਮਾਰਟਮ ਲਈ ਜ਼ਿਲ੍ਹੇ ਦੇ ਹਸਪਤਾਲ ਭੇਜੀ ਗਈ। ਇਸ ਦੇ ਨਾਲ ਹੀ ਮੋਗਾ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।