ਚੀਨ ਦੇ ਅੰਤਰਿਕ ਮਾਮਲਿਆਂ ‘ਤੇ ਜਿਨਪਿੰਗ ਦਾ ਵੱਡਾ ਬਿਆਨ

Jinping, China, Internal Affairs

ਚੀਨ ਦੇ ਅੰਤਰਿਕ ਮਾਮਲਿਆਂ ‘ਤੇ ਜਿਨਪਿੰਗ ਦਾ ਵੱਡਾ ਬਿਆਨ
ਕਿਹਾ, ਚੀਨ ਨਹੀਂ ਦੇਵੇਗਾ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਆਗਿਆ

ਬੀਜਿੰਗ (ਏਜੰਸੀ)। ਚੀਨ China ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਸ਼ੁੱਕਰਵਾਰ ਨੂੰ ਕਿਹ ਕਿ ਚੀਨ ਮਕਾਊ ਅਤੇ ਹਾਂਗਕਾਂਗ ਦੇ ਅੰਤਰਿਕ ਮਾਮਲਿਆਂ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਮਨਜ਼ੂਰੀ ਨਹੀਂ ਦੇਵੇਗਾ। ਮਕਾਊ ਦੀ ਚੀਨ ‘ਚ ਵਾਪਸੀ ਦੀ 20ਵੀਂ ਵਰ੍ਹੇਗੰਢ ਮੌਕੇ ਕੀਤੇ ਜਾ ਰਹੇ ਪ੍ਰੋਗਰਾਮਾਂ ‘ਚ ਹਿੱਸਾ ਲੈਣ ਲਈ ਸ੍ਰੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਇਸ ਸਮੇਂ ਮਕਾਊ ਦੇ ਮਾਮਲਿਆਂ ‘ਚ ਕਿਸੇ ਵੀ ਵਿਦੇਸ਼ੀ ਨੇਤਾ ਦੀ ਦਖ਼ਲਅੰਦਾਜ਼ੀ ਦੀ ਮਨਜ਼ੂਰੀ ਕਦੇ ਨਹੀਂ ਦੇਵੇਗਾ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤੇ ਲੋਕ ਆਪਣੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਹਾਂਗਕਾਂਗ ਅਤੇ ਮਕਾਊ ਦੀ ਅੀਨ ‘ਚ ਵਾਪਸੀ ਤੋਂ ਬਾਅਦ, ਇਨ੍ਹਾਂ ਵਿਸ਼ੇਸ਼ ਪ੍ਰਸ਼ਾਸਨਿਕ ਖ਼ੇਤਰਾਂ ਦਾ ਸਾਸ਼ਨ ਵਿਸ਼ੇਸ਼ ਰੂਪ ‘ਚ ਅੰਤਰਿਕ ਮਾਮਲਾ ਹੈ। ਚੀਨ ਦੀ  ਸਰਕਾਰ ਅਤੇ ਸਾਰੇ ਚੀਨੀ ਲੋਕਾਂ ਦੀ ਇੱਛਾ ਸੂਬੇ ਦੀ ਤਰੱਕੀ, ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਹੈ।

  • ਜ਼ਿਕਰਯੋਗ ਹੈ ਕਿ ਸ੍ਰੀ ਜਿਨਪਿੰਗ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਹਾਂਗਕਾਂਗ ‘ਚ ਲੋਕਤੰਤਰ ਸਮੱਰਥਕ ਅੰਦੋਲਨ ਦੀ ਲਹਿਰ ਚੱਲ ਰਹੀ ਹੈ।
  • ਚੀਨ ਇਸ ਅੰਦੋਲਨ ਨੂੰ ਉਸ ਦੀ ਘਰੇਲੂ ਰਾਜਨੀਤੀ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਨਤੀਜਾ ਮੰਨ ਰਿਹਾ ਹੈ।
  • ਕਿਹਾ, ਹਾਂਗਕਾਂਗ ਅਤੇ ਮਕਾਊ ਦੀ ਅੀਨ ‘ਚ ਵਾਪਸੀ ਤੋਂ ਬਾਅਦ,
  • ਇਨ੍ਹਾਂ ਵਿਸ਼ੇਸ਼ ਪ੍ਰਸ਼ਾਸਨਿਕ ਖ਼ੇਤਰਾਂ ਦਾ ਸਾਸ਼ਨ ਵਿਸ਼ੇਸ਼ ਰੂਪ ‘ਚ ਅੰਤਰਿਕ ਮਾਮਲਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

China