ਮ੍ਰਿਤਕ ਦੇਹ ‘ਤੇ ਮੈਡੀਕਲ ਖੋਜਾਂ ਕਰੇਗਾ ਦੇਸ਼ ਦਾ ਭਵਿੱਖ
ਰਵੀ ਗੁਰਮਾ/ਸ਼ੇਰਪੁਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਈਸਾਪੁਰ ਦੀ ਇੱਕ ਡੇਰਾ ਸ਼ਰਧਾਲੂ ਮਾਤਾ ਦੇ ਦੇਹਾਂਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਈਸਾਪੁਰ ਦੀ ਮਾਤਾ ਕਰਨੈਲ ਕੌਰ ਇੰਸਾਂ ਅੱਜ ਸਵੇਰੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪੁੱਤਰ ਸ਼ਿੰਗਾਰਾ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਮਾਤਾ ਦਾ ਸਰੀਰ ਮੈਡੀਕਲ ਖੋਜਾਂ ਲਈ ਤੀਰਥੰਕਰ ਮਹਾਂਵੀਰ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਦਿੱਲੀ ਰੋਡ ਨੇੜੇ ਬਿਲਸੋਨੀਆ ਇੰਦਰ ਕਾਲਜ ਬਾਗਡਪੁਰ ਮੁਰਾਦਾਬਾਦ (ਉੱਤਰ ਪ੍ਰਦੇਸ਼) ਨੂੰ ਦਾਨ ਕਰ ਦਿੱਤਾ ਗਿਆ। Body Donation
ਇਸ ਮੌਕੇ ਮਾਤਾ ਕਰਨੈਲ ਕੌਰ ਇੰਸਾਂ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਲਾਕ ਦੀ ਸਾਧ-ਸੰਗਤ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ ਪਿੰਡ ਵਿੱਚੋਂ ਕਾਫ਼ਲੇ ਦੇ ਰੂਪ ਵਿੱਚ ਚੱਕਰ ਲਵਾਇਆ। ਮ੍ਰਿਤਕ ਦੇਹ ਦੀ ਅੰਤਿਮ ਵਿਦਾਇਗੀ ਮੌਕੇ ਪਿੰਡ ਈਸਾਪੁਰ ਦੀ ਪੰਚਾਇਤ ਵੱਲੋਂ ਹਰੀ ਝੰਡੀ ਦੇ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ, ਪੰਦਰਾਂ ਮੈਂਬਰ ਜਗਦੇਵ ਸੋਹਣਾ, ਰਾਮਦਾਸ ਬਿੱਟੂ, ਜਗਦੇਵ ਹੇੜੀਕੇ, ਕੁਲਵੰਤ ਬਾਜਵਾ, ਗੁਰਜੀਤ ਕਾਤਰੋਂ, ਜਗਦੀਪ ਛਾਪਾ, ਪਵਨ ਬੜੀ, ਬੰਟੀ, ਫਨੀ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।