Rajouri ‘ਚ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ

Rajouri

Rajouri | ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਹੁਸ਼ਿਆਰਪੁਰ। ਰਾਜੌਰੀ ‘ਚ ਸੋਮਵਾਰ ਨੂੰ ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੂੰਹ ਤੋੜ ਜਵਾਬ ਦਿੰਦੇ ਹੋਏ ਹੁਸ਼ਿਆਰਪੁਰ ਦਾ ਜਵਾਨ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸੁਖਵਿੰਦਰ ਦੀ ਲਾਸ਼ ਅੱਜ ਹੁਸ਼ਿਆਰਪੁਰ ਦੇ ਤਲਵਾੜਾ ਅਧੀਨ ਪੈਂਦੇ ਪਿੰਡ ਫਤਿਹਪੁਰ ‘ਚ ਪਹੁੰਚੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਲਾਸ਼ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ। ਚਾਰੋਂ-ਪਾਸੇ ਚੀਕ ਚਿਹਾੜਾ ਪੈ ਗਿਆ।

ਲੋਕਾਂ ਦਾ ਕਹਿਣਾ ਹੈ ਕਿ ਸੁਖਵਿੰਦਰ ਦੇ ਜਾਣ ਦਾ ਉਨ੍ਹਾਂ ਨੂੰ ਜਿੱਥੇ ਦੁੱਖ ਹੈ, ਉਥੇ ਹੀ ਉਨ੍ਹਾਂ ਨੂੰ ਉਸ ਦੀ ਸ਼ਹੀਦੀ ‘ਤੇ ਵੀ ਮਾਣ ਹੈ। ਮੌਕੇ ‘ਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਉਥੇ ਮੌਜੂਦ ਸੀ, ਉਥੇ ਹੀ ਦਸੂਹਾ ਦੇ ਵਿਧਾਇਕ ਅਰੁਣ ਡੋਗਰਾ, ਵਿਧਾਇਕ ਇੰਦੂ ਬਾਲਾ, ਜ਼ਿਲਾ ਸੈਨਿਕ ਵੈੱਲਫੇਅਰ ਪੰਜਾਬ ਵੱਲੋਂ ਕਰਨਲ ਦਲਵਿੰਦਰ ਸਿੰਘ ਅਤੇ ਕਪਤਾਨ ਕੁਲਦੀਪ ਸਿੰਘ ਮੌਜੂਦ ਸਨ। ਜ਼ਿਲ੍ਹਾ ਸੈਨਿਕ ਵੈੱਲਫੇਅਰ ਅਧਿਕਾਰੀ ਕਰਨਲ ਦਲਵਿੰਦਰ ਸਿੰਘ ਨੇ ਕਿਹਾ ਕਿ ਸੁਖਵਿੰਦਰ ਨੇ ਪਾਕਿਸਤਾਨ ਨਾਲ ਲੋਹਾ ਲੈਂਦੇ ਹੋਏ ਕੁਰਬਾਨੀ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਐੱਸਗ੍ਰੇਸ਼ੀਆ, ਪਰਿਵਾਰ ਨੂੰ 5 ਲੱਖ ਰੁਪਇਆ ਅਤੇ ਪਰਿਵਾਰ ਦੇ ਇਕ ਮੈਂਬਰ ‘ਚੋਂ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।