Explosion | ਕਾਰ ‘ਚ ਸਵਾਰ ਸੀ ਸਵਾਰ ਮੈਂਬਰ
- ਧਮਾਕੇ ਦਾ ਸ਼ਿਕਾਰ ਹੋਏ 10 ਲੋਕ
ਕਾਬੁਲ। ਅਫਗਾਨਿਸਤਾਨ ‘ਚ ਆਏ ਦਿਨ ਖਤਰਨਾਕ ਧਮਾਕਿਆਂ ਦੀ ਖਬਰ ਆਉਂਦੀ ਰਹਿੰਦੀ ਹੈ। ਜਿਸ ‘ਚ ਕਈ ਮੌਤਾਂ ਹੁੰਦੀਆਂ ਹਨ। ਇਸੇ ਤਰ੍ਹਾਂ ਦੀ ਖਬਰ ਦੀ ਸੂਚਣਾ ਮਿਲੀ ਹੈ। ਜਿਸ ‘ਚ ਇੱਕ ਧਮਾਕੇ ਨਾਲ ਅਫਗਾਨਿਸਤਾਨ ਦੇ ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਦੀ ਮੌਤ ਹੋਣ ਦੀ ਖਬਰ ਹੈ।
- ਪੰਜ ਪੁਰਸ਼, 2 ਔਰਤਾਂ, ਤੇ ਤਿੰਨ ਬੱਚੇ ਸ਼ਾਮਲ
- ਸਾਰੇ ਮੈਂਬਰ ਇੱਕ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਜਾ ਰਹੇ ਸਨ
- ਤਾਲਿਬਾਨੀ ਬੰਬ ਦੱਸਿਆ ਜਾ ਰਿਹਾ ਹੈ
ਪਰਿਵਾਰ ਦੇ ਸਾਰੇ ਮੈਂਬਰ ਇੱਕ ਕਾਰ ‘ਚ ਸਵਾਰ ਸੀ ਜਿਵੇਂ ਹੀ ਦੀ ਕਾਰ ਬੰਬ ਦੇ ਨੇੜੇ ਪਹੁੰਚੀ, ਇਕ ਧਮਾਕਾ ਹੋ ਗਿਆ ਤੇ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਸਾਰੇ ਲੋਕ ਪੂਰਬੀ ਅਫਗਾਨਿਸਤਾਨ ਦੇ ਖੋਸਾ ਸੂਬੇ ਵਿਚ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਜਾ ਰਹੇ ਸਨ।ਹਾਦਸੇ ਦਾ ਸ਼ਿਕਾਰ ਹੋਏ 10 ਲੋਕਾਂ ਵਿਚ ਪੰਜ ਪੁਰਸ਼, 2 ਔਰਤਾਂ ਤੇ ਤਿੰਨ ਬੱਚੇ ਸ਼ਾਮਲ ਸਨ। ਇਹ ਸਾਰੇ ਇਕੋ ਪਰਿਵਾਰ ਦੇ ਮੈਂਬਰ ਸਨ। ਖੋਸਾ ਦੇ ਇਕ ਬੁਲਾਰੇ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੋਗਾਰ ਸੂਬੇ ਵਿਚ ਜਾ ਰਹੇ ਸਨ। ਸੂਬਾਈ ਪੁਲਿਸ ਦੇ ਬੁਲਾਰੇ ਆਦਿਲ ਹੈਦਰ ਨੇ ਮ੍ਰਿਤਕਾਂ ਤੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇਕ ਤਾਲਿਬਾਨੀ ਬੰਬ ਸੀ, ਜਿਸ ਨੂੰ ਸੜਕ ਕਿਨਾਰੇ ਰੱਖਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।