ਆਈਸੀਸੀ ਦੀ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਭਾਰਤੀ ਕਪਤਾਨ ਵਿਰਾਟ ਕੋਹਲੀ
ਨਵੀਂ ਦਿੱਲੀ/ਏਂਜਸੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਆਈਸੀਸੀ ਦੀ ਜਾਰੀ ਤਾਜਾ ਟੈਸਟ ਬੱਲੇਬਾਜੀ ਰੈਕਿੰਗ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਹਨ ਤੇ ਉਸਦੇ ਤੇ ਆਸਟਰੇਲੀਆ ਦੇ ਸਟੀਵਨ ਸਮਿੱਥ ਦਰਮਿਆਨ ਰੇਟਿੰਗ ਅੰਕਾਂ ਦਾ ਫਾਸਲਾ ਵਧ ਗਿਆ ਹੈ। ਵਿਰਾਟ 928 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਣੇ ਹੋਏ ਹਨ ਜਦੋਂ ਕਿ ਪਰਥ ਟੈਸਟ ‘ਚ ਨਿਊਜ਼ੀਲੈਂਡ ਖਿਲਾਫ ਨਿਰਾਸ਼ ਜਨਕ ਪ੍ਰਦਰਸ਼ਨ ਕਰਨ ਵਾਲੇ ਸਟੀਵਨ ਸਮਿੱਥ ਨੂੰ 12 ਅੰਕਾਂ ਦਾ ਨੁਕਸਾਨ ਉਠਾਉਣਾ ਪਿਆ ਵਿਰਾਟ ਤੇ ਸਮਿੱਥ ਦਰਮਿਆਨ ਹੁਣ 17 ਅੰਕਾਂ ਦਾ ਫਾਸਲਾ ਹੋ ਗਿਆ ਹੈ।
ਸਮਿੱਥ ਨੇ ਪਰਥ ‘ਚ 43 ਤੇ 16 ਦੌੜਾਂ ਬਣਾਈਆਂ ਸਨ। ਆਸਟਰੇਲੀਆ ਲਈ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ‘ਚ ਸੈਂਕੜਾ ਲਾਉਣ ਵਾਲੇ ਮਾਰਨਸ ਲਾਬੁਸ਼ੇਨ ਨੂੰ ਉਸਦੇ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਫਾਇਦਾ ਪਹੁੰਚਿਆ ਹੈ ਅਤੇ ਉਹ ਬੱਲੇਬਾਜ਼ਾਂ ‘ਚ ਪਹਿਲੇ ਪੰਚ ‘ਚ ਸ਼ਾਮਲ ਹੋ ਗਏ ਹਨ ਲਾਬੁਸ਼ੇਨ ਨੇ ਆਪਣਾ ਲਗਾਤਾਰ ਤੀਜਾ ਟੈਸਟ ਸੈਂਕੜਾ ਬਣਾਇਆ ਉਹ ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ ਦੋ ਟੈਸਟਾਂ ਦੀ ਸੀਰੀਜ ‘ਚ ਵੀ ਦੋ ਸੈਂਕੜਾ ਲਾ ਬਣਾ ਚੁੱਕੇ ਹਨ ਵਾਕਾ ਸਟੈਡੀਅਮ ‘ਚ ਪ੍ਰਭਾਵਿਤ ਨਾ ਕਰ ਸਕੇ ਕੇਨ ਵਿਲੀਅਮਸਨ ਰੈਕਿੰਗ ‘ਚ ਤੀਜੇ ਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ ਚੌਥੇ ਨੰਬਰ ‘ਤੇ ਹਨ।
ਲਾਬੁਸ਼ੇਨ ਨੂੰ ਨਿਊਜੀਲੈਂਡ ਖਿਲਾਫ ਮੈਚ ‘ਚ ਆਪਣੀ 143 ਤੇ 50 ਦੌੜਾਂ ਦੀ ਪਾਰੀ ਸਦਕਾ ਰੈਕਿੰਗ ‘ਚ ਫਾਇਦਾ ਪਹੁੰਚਿਆ ਹੈ ।ਤੇ ਉਨ੍ਹਾਂ ਨੇ ਹਮਵਤਨ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਕੇ ਪਹਿਲੇ ਪੰਜ ‘ਚ ਜਗ੍ਹਾਂ ਬਣਾ ਲਈ ਹੈ, ਵਾਰਨਰ ਦੋ ਸਥਾਨ ਡਿੱਗ ਗਏ ਹਨ ਹੋਰ ਬੱਲੇਬਾਜਾਂ ‘ਚ ਪਾਕਿਸਤਾਨ ਦੇ ਬਾਬਰ ਆਜਮ ਨੂੰ ਵੀ ਰੈਕਿੰਗ ‘ਚ ਫਾਇਦਾ ਹੋਇਆ ਹੈ ਪਾਕਿਸਤਾਨ ਦੇ ਬੱਲੇਬਾਜ਼ ਨੇ ਆਸਟਰੇਲੀਆ ‘ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਆਪਣੀ ਜਮੀਨ ‘ਤੇ ਇੱਕ ਦਹਾਕੇ ਬਾਅਦ ਹੋ ਰਹੇ ਟੈਸਟ ਮੈਚ ‘ਚ ਸ੍ਰੀਲੰਕਾ ਖਿਲਾਫ ਸੈਂਕੜਾ ਲਾਇਆ ਉਨ੍ਹਾਂ ਨੂੰ ਨਾਬਾਦ 102 ਦੌੜਾਂ ਦੀ ਪਾਰੀ ਦੇ ਸਦਕਾ ਚਾਰ ਸਥਾਨਦਾ ਫਾਇਦਾ ਹੋਇਆ ਹੈ ਤੇ ਉਹ ਨੌਵੇਂ ਨੰਬਰ ‘ਤੇ ਪਹੁੰਚ ਗਏ ਹਨ।
ਕਮਿੰਸ ਤੇ ਰਬਾਦਾ ਨੇ ਟੈਸਟ ਗੇਂਦਬਾਜੀ ‘ਚ ਪਹਿਲੇ ਦੋ ਸਥਾਨਾਂ ‘ਤੇ ਕਬਜ਼ਾ ਬਰਕਰਾਰ
ਟਵੰਟੀ-20 ਦੀ ਬੱਲੇਬਾਜ਼ੀ ਰੈਕਿੰਗ ‘ਚ ਨੰਬਰ ਇੱਕ ਖਿਡਾਰੀ ਆਜਮ ਦੇ ਕਰੀਅਰ ‘ਚ ਪਹਿਲੀ ਵਾਰ ਟੈਸਟ ਰੈਕਿੰਗ ‘ਚ ਵੀ ਪਹਿਲੇ 10 ‘ਚ ਜਗ੍ਹਾ ‘ਚ ਬਣਾਈ ਹੈ ਪੈਟ ਕਮਿੰਸ ਤੇ ਕੈਗਿਸੋ ਰਬਾਦਾ ਨੇ ਟੈਸਟ ਗੇਂਦਬਾਜੀ ਰੈਕਿੰਗ ‘ਚ ਪਹਿਲੇ ਦੋ ਸਥਾਨਾਂ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਨਿਊਜ਼ੀਲੈਂਡ ਦੇ ਨੀਲ ਬੇਗਨਰ ਪਰਥ ਨੇ ਆਪਣੇ ਪ੍ਰਦਰਸ਼ਨ ਸਦਕਾ ਤੀਜੇ ਸਥਾਨ ‘ਤੇ ਪਹੁੰਚ ਗਏ ਹਨ ਪਰਥ ‘ਚ ਪਲੇਅਰ ਆਫ ਦ ਮੈਚ ਬਣੇ ਮਿਸ਼ੇਲ ਸਟਾਰਕ ਨੌ ਵਿਕਟਾਂ ਸਦਕਾ ਕਰੀਅਰ ਦੀ ਸਰਵਸ਼੍ਰੇਸ਼ਠ ਪੰਜਵੀਂ ਰੈਕਿੰਗ ‘ਤੇ ਪਹੁੰਚ ਗਏ ਹਨ ਉਸ ਨਾਲ ਕਰੀਅਰ ਦੇ ਸਰਵਸ਼੍ਰੇਸ਼ਠ 809 ਰੈਟਿੰਗ ਅੰਕ ਹੋ ਗਏ ਹਨ ਆਲਰਾਊਂਡਰ ਰੈਕਿੰਗ ‘ਚ ਜੇਸਨ ਹੋਲਡਰ 473 ਅੰਕਾਂ ਨਾਲ ਨੰਬਰ ਇੱਕ ਸਥਾਨ ਦੇ ਰਵਿੰਦਰ ਜਡੇਜਾ 406 ਅੰਕਾਂ ਨਾਲ ਦੂਜੇ ਸਥਾਨ ਨੰਬਰ ‘ਤੇ ਹਨ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਪੰਜਵੇਂ ਤੇ ਪੈਟ ਕਮਿੰਸ ਸੱਤਵੇਂ ਨੰਬਰ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।