ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ ‘ਚ ਸਾਵਰਕਰ ‘ਤੇ ਦਿੱਤੇ ਗਏ ਬਿਆਨ ‘ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ ‘ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ ‘ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ ‘ਚ ਸਾਂਝੀਦਾਰ ਹੈ ਰਾਹੁਲ ਗਾਂਧੀ ਨੇ ਆਪਣੀ ਸਾਂਝੀਦਾਰ ਸ਼ਿਵਸੈਨਾ ਦੇ ਆਈਕਨ ‘ਤੇ ਇਸ ਮੁੱਦੇ ਸਬੰਧੀ ਹਮਲਾ ਕੀਤਾ ਜੋ ਸ਼ਿਵਸੈਨਾ ਦੀ ਦੁਖਦੀ ਰਗ ਰਹੀ ਹੈ। Congress
ਸੰਜੈ ਰਾਉਤ ਨੇ ਕਿਹਾ ਕਿ ਰਾਹੁਲ ਦਾ ਬਿਆਨ ਬੇਹੱਦ ਮੰਦਭਾਗਾ ਹੈ ਤੇ ਸਾਵਰਕਰ ਦਾ ਬਲੀਦਾਨ ਸਮਝਣ ਲਈ ਰਾਹੁਲ ਨੂੰ ਕਾਂਗਰਸ ਆਗੂ ਕੁਝ ਕਿਤਾਬਾਂ ਗਿਫ਼ਟ ਕਰਨ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਦੇ ਬਿਆਨ ਖਿਲਾਫ਼ ਹਾਈਕੋਰਟ ‘ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਨਗੇ। Congress
ਇਸ ਤੋਂ ਇਲਾਵਾ ਉਨ੍ਹਾਂ ਮਹਾਂਰਾਸ਼ਟਰ ਦੀ ਸ਼ਿਵਸੈਨਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਰਾਹੁਲ ਦੇ ਇਸ ਬਿਆਨ ਤੋਂ ਬਾਅਦ ਉਦੈ ਠਾਕਰੇ ਆਪਣੇ ਮੰਤਰੀ ਮੰਡਲ ਤੋਂ ਕਾਂਗਰਸ ਦੇ ਮੰਤਰੀਆਂ ਨੂੰ ਬਰਖਾਸ਼ਤ ਕਰਨ ਤੇ ਅਲਪਮਤ ਦੀ ਸਰਕਾਰ ਚਲਾਉਣ, ਕਿਉਂਕਿ ਭਾਜਪਾ ਉਨ੍ਹਾਂ ਦੀ ਸਰਕਾਰ ਖਿਲਾਫ਼ ਵੋਟ ਨਹੀਂ ਕਰੇਗੀ ਸਗੋਂ ਸਾਥ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।