election | 26 ਦਸੰਬਰ ਤੱਕ ਲੈ ਸਕਦੇ ਹਨ ਉਮੀਦਵਾਰ ਆਪਣਾ ਨਾਂਅ ਵਾਪਸ
ਵਾਸ਼ਿੰਗਟਨ। ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਐਲਕਸ ਪਡੀਲਾ ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ। ਡੈਮੋਕ੍ਰੇਟ ਪਾਰਟੀ ਵੱਲੋਂ ਜੋਸਫ ਆਰ. ਬਾਇਡਨ (ਜੋਅ ਬਾਇਡਨ), ਮਾਈਕਲ ਬੈਨੇਟ, ਮਾਈਕਲ ਬਲੂਮਬਰਗ, ਕੋਰੀ ਬੁੱਕਰ, ਮੌਸੀ ਬੋਇਡ, ਪੀਟ ਬੁਟੀਗਿਗ, ਜੂਲੀਅਨ ਕਾਸਤਰੋ, ਰਾਕੀ ਫਿਊਂਟ, ਜੌਹਨ ਡਿਲਾਨੀ, ਮਾਈਕਲ ਅਲਿੰਗਰ, ਤੁਲਸੀ ਗਾਬਰਡ, ਐਮੀ ਕਲੋਬੁਚਰ, ਡੇਵਾਲ ਪੈਟਰਿਕ, ਬਰਨੀ ਸੈਂਡਰਸ, ਜੋਹ ਸਿਸਟੇਕ, ਮਾਰਕ ਗਰੀਨਸਟੀਨ, ਟਾਮ ਸਟੀਅਰ, ਐਲਿਜ਼ਾਬੇਥ ਵਾਰਨ, ਮੈਰੀਨ ਵਿਲੀਅਮਸਨ ਤੇ ਐਂਡਰਿਊ ਯਾਂਗ ਚੋਣ ਮੈਦਾਨ ਵਿਚ ਹਨ।
ਇਸੇ ਤਰ੍ਹਾਂ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਜੋਲਟਨ ਇਸਟਵਾਨ, ਮੈਥਿਊ ਮੈਟਰਨ, ਜੋਅ ਵਾਲਸ਼ ਅਤੇ ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ। ਅਮਰੀਕਨ ਇੰਡੀਪੈਂਡਟ ਪਾਰਟੀ ਵੱਲੋਂ ਡਾਨ ਬਲੈਂਕਨਸ਼ਿਪ, ਫਿਲ ਕੋਲੀਨਸ, ਰਾਕੀ ਫਿਊਂਟ, ਚਾਰਲਸ ਕਰਾਟ ਅਤੇ ਜੀ.ਆਰ. ਮਾਇਰਸ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ। ਹਾਵੀ ਹਾਕਿਨਸ, ਡੋਰਿਓ ਹੰਟਰ, ਡੈਨਿਸ ਲੰਬਰਟ, ਸੈਡਿਨਮ ਕਰੀ ਅਤੇ ਡੇਵਿਡ ਰੋਲਡੇ ਗਰੀਨ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਲਿਬਰਟੇਰੀਅਨ ਪਾਰਟੀ ਵੱਲੋਂ ਮੈਕਸ ਅਬਰਾਮਸਨ, ਕੇਨ ਆਰਮਸਟਰਾਂਗ, ਡੇਨ ਬਹਿਰਮਨ ਆਦਿ ਹੋਰ ਵੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ। ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ।
- ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ
- ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ
- ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ
- ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।