ਨਾਬਾਲਗ ਕੁੜੀ ਨਾਲ ਕੀਤਾ ਜ਼ਬਰ ਜਨਾਹ

rape committed with a minor girl

ਦੋ ਵਿਅਕਤੀਆਂ ਖਿਲਾਫ਼ ਮਾਮਲਾ ਹੋਇਆ ਦਰਜ

ਜਲਾਲਾਬਾਦ। ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਾਬਾਲਗ ਕੁੜੀ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ਾਂ ਤਹਿਤ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜਲਾਲਾਬਾਦ ਦੀ ਐੱਸ.ਆਈ. ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਮੌਜੇ ਵਾਲਾ ਦੀ ਨਾਬਾਲਗ ਪੀੜਤ ਕੁੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ 6 ਦਸਬੰਰ ਦੀ ਰਾਤ ਨੂੰ 10 ਵਜੇ ਉਹ ਘਰ ਦੇ ਵਿਹੜੇ ‘ਚ ਬਾਥਰੂਮ ‘ਚ ਆਈ ਤਾਂ ਗੇਟ ਦੇ ਕੋਲ ਖੜੇ ਦੋ ਨੌਜਵਾਨਾਂ ਨੇ ਹੱਥ ਨਾਲ ਮੂੰਹ ਨੱਪ ਲਿਆ ਤੇ ਘਰ ਤੋਂ ਬਾਹਰ ਮੋਟਰ ‘ਤੇ ਲਿਜਾ ਕੇ ਜ਼ਬਰ-ਜਨਾਹ ਕੀਤਾ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ‘ਤੇ ਨੌਜਵਾਨਾਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

rape