ਨਹੀਂ ਹੋਇਆ ਸੀਟੈੱਟ ਪੇਪਰ ਲੀਕ : ਬੋਰਡ ਸਕੱਤਰ

CTET Paper, Board, Secretary

ਸੀਬੀਐੱਸਈ ਪੇਪਰ ਲੀਕ ਦਾ ਕੀਤਾ ਖੰਡਨ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਮਿਕ ਸਿੱਖਿਆ ਬੋਰਡ ਨੇ ਕਾਨਪੁਰ ‘ਚ ਕੇਂਦਰੀ ਪਾਤਰਤਾ ਪ੍ਰੀਖਿਆ CTET ‘ਚ ਪੇਪਰ ਲੀਕ ਦੀ ਘਟਨਾ ਦਾ ਖੰਡਨ ਕਰਦੇ ਹੋਏ ਮੀਡੀਆ ‘ਚ ਇਸ ਨੂੰ ਲੀਕ ਕਰਨ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਅੱਜ ਇੱਥੇ ਜਾਰੀ ਬਿਆਨ ‘ਚ ਕਿਹਾ ਕਿ 11 ਦਸੰਬਰ ਨੂੰ ਕਾਨ੍ਹਪੁਰ ‘ਚ ਹੋਏ ਸੀਟੈੱਟ ਪੇਪਰ ਬਾਰੇ ਕੁਝ ਅਖ਼ਬਾਰਾਂ ‘ਚ ਇਹ ਖ਼ਬਰ ਛਪੀ ਕਿ ਪ੍ਰੀਖਿਆ ਸ਼ੂਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪੇਪਰ ਲੀਕ ਹੋਏ ਅਤੇ ਵਟਸਐਪ ‘ਤੇ ਵਾਇਰਲ ਹੋਏ। ਇਯ ਪੇਪਰ ਦੇ ਸਵਾਲ ਉਹੀ ਸਨ ਜੋ ਪ੍ਰੀਖਿਆ ‘ਚ ਪੁੱਛੇ ਗਏ ਸਨ। ਪੁਲਿਸ ਨੇ ਕੁਝ ਵਿਅਕਤੀਆਂ ਨੂੰ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਵੀ ਕੀਤਾ। ਬਿਆਨ ਅਨੁਸਾਰ ਬੋਰਡ ਨੇ ਆਪਣਾ ਇੱਕ ਪ੍ਰਤੀਨਿਧੀ ਉੱਥੇ ਭੇਜਿਆ ਉਸ ਨੇ ਲਖਨਊ ਜਾ ਕੇ ੇਸਬੰਧਤ ਪੁਲਿਸ ਅਧਿਕਾਰੀ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਿਆ ਕਿ ਕੋਈ ਪੇਪਰ ਲੀਕ ਨਈਂ ਹੋਇਆ। ਇਸ ਲਈ ਪੇਪਰ ਲੀਕ ਦੀ ਖ਼ਬਰ ਝੂਠੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

CTET