ਬੈਗ ਬਣਾਉਣ ਵਾਲੀ Factory ‘ਚ ਲੱਗੀ ਅੱਗ, 43 ਦੀ ਮੌਤ
ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ ਸੀ ਫੈਕਟਰੀ
ਜ਼ਿਆਦਾ ਮੌਤਾਂ ਸਾਹ ਘੁਟਣ ਨਾਲ ਹੋਈਆਂ
ਨਵੀਂ ਦਿੱਲੀ, ਏਜੰਸੀ। ਰਾਣੀ ਝਾਂਸੀ ਰੋਡ ਇਲਾਕੇ ‘ਚ ਅਨਾਜ ਮੰਡੀ ਸਥਿਤ ਸਕੂਲ ਬੈਗ ਬਣਾਉਣ ਵਾਲੀ ਫੈਕਟਰੀ ‘ਚ ਐਤਵਾਰ ਸਵੇਰੇ 5.22 ਵਜੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਮੁੱਖ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਹੁਣ ਤੱਕ ਅਸੀਂ 50 ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢੇ ਜਾ ਚੁੱਕੇ ਹਨ। ਰਿਪੋਰਟ ਅਨੁਸਾਰ ਰਿਹਾਇਸ਼ੀ ਇਲਾਕੇ ‘ਚ ਚੱਲ ਰਹੀ Factory ‘ਚ 59 ਲੋਕ ਮੌਜ਼ੂਦ ਸਨ, ਜਿਹਨਾਂ ਵਿੱਚੋਂ ਜ਼ਿਆਦਾਤਰ ਮਜਦੂਰ ਸਨ। ਜ਼ਿਆਦਾਤਰ ਮੌਤਾਂ ਸਾਹ ਘੁਟਣ ਨਾਲ ਹੋਈਆਂ ਹਨ। ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਘਟਨਾ ਦੀ ਜਾਣਕਾਰੀ ਸਵੇਰੇ ਪੰਜ ਵੱਜ ਕੇ 20 ਮਿੰਟ ਦੇ ਕਰੀਬ ਮਿਲੀ ਅਤੇ ਇਸ ਤੋਂ ਬਾਅਦ ਤੁਰੰਤ ਦਮਕਲ ਵਿਭਾਗ ਦੀਆਂ 25 ਤੋਂ ਜ਼ਿਆਦਾ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਅਧਿਕਾਰੀ ਅਨੁਸਾਰ ਇਮਾਰਤ ਤੋਂ ਕੱਢੇ ਗਏ ਲੋਕਾਂ ਨੂੰ ਨਜ਼ਦੀਕ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (ਐਲਐਨਜੇਪੀ) ਅਤੇ ਹਿੰਦੂ ਰਾਵ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।