ਜਮਾਨਤ ‘ਤੇ ਆਉਂਦਿਆਂ ਪੀ ਚਿਦੰਬਰਮ ਨੇ ਕੀਤੀ ਕਾਨਫਰੰਸ

Chidambaram, Conference

ਚਿਦੰਬਰਮ ਦਾ ਕੇਂਦਰ ਸਰਕਾਰ ‘ਤੇ ਹਮਲਾ
ਕਿਹਾ, ‘ਕਿੱਥੇ ਹਨ ਚੰਗੇ ਦਿਨ’

ਨਵੀਂ ਦਿੱਲੀ (ਏਜੰਸੀ)। ਬੀਤੇ ਦਿਨ ਜਮਾਨਤ ‘ਤੇ ਜ਼ੇਲ੍ਹ ‘ਚੋਂ ਬਾਹਰ ਆਏ ਪੀ ਚਿਦੰਬਰਮ (Conference) ਨੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ‘ਤੇ ਨਿਸ਼ਾਨਾ ਬਿੰਨ੍ਹਿਆ।।ਚਿਦੰਬਰਮ ਨੇ ਕਿਹਾ ਕਿ ‘ਕਿੱਥੇ ਹਨ ਚੰਗੇ ਦਿਨ’। ਉਨ੍ਹਾਂ ਕਿਹਾ ਜੀ.ਡੀ.ਪੀ. 4.5 ਕੀ ਚੰਗੇ ਦਿਨ ਹਨ?। ਚਿਦੰਬਰਮ ਨੇ ਕਿਹਾ ਕਿ ਅਰਥਵਿਵਸਥਾ ‘ਤੇ ਪੀ.ਐੱਮ. ਮੋਦੀ ਚੁੱਪ ਹਨ। ਬੇਰੁਜ਼ਗਾਰੀ ਵਧ ਰਹੀ ਹੈ।

ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਬਿਨਾ ਦੋਸ਼ ਹਿਰਾਸਤ ‘ਚ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਗਲਤ ਹੱਥਾਂ ‘ਚ ਹੈ। ਪਿਆਜ਼ ਦੀ ਕੀਮਤ 100 ਰੁਪਏ ਤੋਂ ਵਧ ਹੈ। ਵਿੱਤ ਮੰਤਰੀ ਨੂੰ ਮਹਿੰਗੇ ਪਿਆਜ਼ ਦੀ ਪਰਵਾਹ ਨਹੀਂ। ਉੱਥੇ ਹੀ ਉਨ੍ਹਾਂ ਨੇ ਕਸ਼ਮੀਰ ਦੇ ਲੋਕਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਘਾਟੀ ‘ਚ ਲੋਕਾਂ ਦੀ ਆਜ਼ਾਦੀ ਖੋਹੀ ਗਈ। ਉਨ੍ਹਾਂ ਕਿਹਾ ਕਿ ਮੈਂ ਕੇਸ ‘ਤੇ ਨਹੀਂ ਬੋਲਾਂਗਾ, ਕੋਰਟ ਨੇ ਮਨ੍ਹਾ ਕੀਤਾ ਹੈ।

#Conference

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।