ਦੂਜੀ ਤਿਮਾਹੀ ‘ਚ ਆਰਥਿਕ ਵਿਕਾਸ ਦਰ ਡਿੱਗ ਕੇ 4.5 ਫੀਸਦੀ ‘ਤੇ ਪਹੁੰਚੀ
ਏਜੰਸੀ/ਨਵੀਂ ਦਿੱਲੀ। ਆਰਥਿਕ ਸੁਸਤੀ ਕਾਰਨ ਨਿਰਮਾਣ, ਖੇਤੀ ਤੇ ਖਾਨ ਤੇ ਮਾਈਨਿੰਗ ਖੇਤਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਜਾਰੀ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ‘ਚ ਦੇਸ਼ ਦਾ ਛੋਟਾ ਘਰੇਲੂ ਉਤਪਾਦ (ਜੇਡੀਪੀ) ਵਾਧਾ ਦਰ 26 ਤਿਮਾਹੀਆਂ ਦੇ ਹੇਠਲੇ ਪੱਧਰ 4.5 ਫੀਸਦੀ ‘ਤੇ ਆ ਗਈ ਜਦੋਂਕਿ ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਮਿਆਦ ‘ਚ ਇਹ 7.0 ਫੀਸਦੀ ਰਹੀ ਸੀ ਇਸ ਮਿਆਦ ‘ਚ ਸਮੁੱਚੇ ਮੁੱਲ ਸੰਵਰਧਨ (ਜੀਵੀਏ) ਵਾਧਾ ਦਰ 4.3 ਫੀਸਦੀ ਰਹੀ ਜਦੋਂਕਿ ਪਿਛਲੇ ਵਿੱਤੀ ਵਰ੍ਹੇ ਦੀ ਇਸ ਮਿਆਦ ‘ਚ ਇਹ 6.9 ਫੀਸਦੀ ਰਹੀ ਸੀ।
ਜਾਰੀ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਜੀਡੀਪੀ ਵਾਧਾ ਦਰ 5.0 ਫੀਸਦੀ ਰਹੀ ਸੀ ਜਾਰੀ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੀ ਜੀਡੀਪੀ ਵਾਧਾ ਦਰਜ ਜਨਵਰੀ ਮਾਰਚ 2013 ਦੀ ਤਿਮਾਹੀ ਤੋਂ ਬਾਅਦ ਦਾ ਹੇਠਲਾ ਪੱਧਰ ਹੈ ਕੇਂਦਰੀ ਅੰਕੜੇ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਤਿਮਾਹੀ ‘ਚ ਨਿਰਮਾਣ ਗਤੀਵਿਧੀਆਂ ‘ਚ ਰਿਣਾਤਮਕ 0.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦੋਂਕਿ ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਮਿਆਦ ‘ਚ ਇਹ 5.6 ਫੀਸਦੀ ਰਹੀ ਸੀ।
ਕੋਰ ਉਤਪਾਦਨ 5.8 ਫੀਸਦੀ ਡਿੱਗਿਆ
ਨਿਰਮਾਣ ਖੇਤਰ ‘ਚ ਆਰਥਿਕ ਗਤੀਵਿਧੀਆਂ ਮੱਠੀ ਪੈਣ ਨਾਲ ਉਦਯੋਗਿਕ ਉਤਪਾਦਨ ਸੂਚਕਾਂਕ (ਕੋਰ ਉਤਪਾਦਨ) ‘ਚ ਸ਼ਾਮਲ ਅੱਠ ਉਦਯੋਗਾਂ ਦਾ ਉਤਪਾਦਨ ਮੌਜ਼ੂਦਾ ਸਾਲ ਦੇ ਅਕਤੂਬਰ ‘ਚ 5.8 ਫੀਸਦੀ ਗਿਰਾਵਟ ‘ਚ ਦਰਜ ਕੀਤਾ ਗਿਆ ਹੈ ਸਰਕਾਰ ਦੇ ਅੱਜ ਜਾਰੀ ਅੰਕੜਿਆਂ ਅਨੁਸਾਰ ਜਾਰੀ ਵਿੱਤ ਵਰ੍ਹੇ ‘ਚ ਕੋਰ ਉਤਪਾਦਨ ‘ਚ 0.2 ਫੀਸਦੀ ਦੀ ਗਿਰਾਵਟ ਆਈ ਹੈ ਇਸ ਤੋਂ ਪਹਿਲਾਂ ਵਿੱਤ ਵਰ੍ਹੇ ਦੀ ਇਸ ਮਿਆਦ ‘ਚ ਕੋਰ ਉਤਪਾਦਨ ਦੀ ਦਰ 4.8 ਫੀਸਦੀ ਰਹੀ ਸੀ ਸਾਲ 2018 ਦੇ ਅਕਤੂਬਰ ‘ਚ ਕੋਰ ਉਤਪਾਦਨ ਦੀ ਦਰ 4.8 ਫੀਸਦੀ ਸੀ ਸਤੰਬਰ 2019 ‘ਚ ਇਹ ਅੰਕੜਾ 5.1 ਫੀਸਦੀ ਗਿਰਾਵਟ ‘ਚ ਸੀ ਕੋਰ ਉਤਪਾਦਨ ‘ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਆਈ ਹੈ ਕੋਰ ਉਤਪਾਦਨ ਸਮੂਹ ‘ਚ ਬੁਨਿਆਦੀ ਖੇਤਰ ਦੇ ਅੱਠ ਉਦਯੋਗ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ, ਖਾਦ, ਇਸਪਾਤ, ਸੀਮੈਂਟ ਤੇ ਬਿਜਲੀ ਸ਼ਾਮਲ ਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।