ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ

Dera sacha sauda

ਸਰਸਾ(ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਪ੍ਰੇਮ ਲਗਾਉਣਾ ਸੌਖਾ ਹੈ ਹਰ ਕੋਈ ਕਹਿ ਦਿੰਦਾ ਹੈ ਕਿ ਮੈਂ ਓਮ, ਹਰੀ , ਅੱਲ੍ਹਾ, ਰਾਮ ਨਾਲ ਪਿਆਰ ਕਰਦਾ ਹਾਂ ਪਰ ਜਦੋਂ ਮਾਲਕ ਦੇ ਪਿਆਰ ਦੇ ਰਾਹ ‘ਤੇ ਚੱਲਣਾ ਪੈਂਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਕੌਣ ਕਿੰਨਾ ਉਸ ਰਾਹ ‘ਤੇ ਖੜ੍ਹਾ ਰਹਿੰਦਾ ਹੈ, ਕਿੰਨਾ ਅੱਗੇ ਵਧਦਾ ਹੈ ਤੇ ਕੌਣ ਕਿੰਨਾ ਪਿਆਰ ਕਰਦਾ ਹੈ ?
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਬੁਰਾਈ ਚਾਰੇ ਪਾਸੇ ਆਪਣਾ ਜਾਲ ਫ਼ੈਲਾਉਂਦੀ ਨਜ਼ਰ ਆਉਂਦੀ ਹੈ ਤਾਂ ਅਜਿਹੇ ਸਮੇਂ ‘ਚ ਜੋ ਮਾਲਕ ਨਾਲ ਪ੍ਰੀਤ ਲਗਾ ਕੇ ਰੱਖਦੇ ਹਨ, ਸੇਵਾ ਸਿਮਰਨ ‘ਚ ਸਮਾਂ ਲਗਾਉਂਦੇ ਹਨ ਉਹ ਸਾਰੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਗਾਂ ਵਾਲੇ , ਨਸੀਬਾਂ ਵਾਲੇ ਹੁੰਦੇ ਹਨ ਇਸ ਘੋਰ ਕਲਿਯੁਗ ‘ਚ ਰਾਮ ਨਾਮ ਲੈਣਾ ਬੜਾ ਮੁਸ਼ਕਲ ਹੈ, ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਹਨ, ਤੜਫ਼ ਕਸ਼ਿਸ਼ ਹੁੰਦੀ ਹੈ ਤੇ ਆਪਣੇ ਓਮ, ਅੱਲ੍ਹਾ, ਮਾਲਕ ਨਾਲ ਪਿਆਰ ਹੈ, ਉਸ ਦੇ ਅੱਗੇ ਅੜਚਣਾਂ ਕੋਈ ਮਾਇਨੇ ਨਹੀਂ ਰੱਖਦੀਆਂ ਉਹ ਮਾਲਕ ਦੇ ਪਿਆਰ ਮੁਹੱਬਤ ‘ਚ ਵਧਦਾ ਚਲਿਆ ਜਾਂਦਾ ਹੈ, ਕਦੇ ਰੁਕਦਾ ਨਹੀਂ ਮਾਲਕ ਦੇ ਪਿਆਰ ‘ਚ ਮੁਸ਼ਕਲਾਂ ਆਉਂਦੀਆਂ ਹਨ ਜੋ ਇਨਸਾਨ ਦਾ ਰਾਹ ਰੋਕ ਲੈਂਦੀਆਂ ਹਨ, ਉਸ ਨੂੰ ਗੁੰਮਰਾਹ ਕਰਦੀਆਂ ਹਨ, ਮਨ ਤੇ ਮਨਮਤੇ ਲੋਕ ਉਸ ਨੂੰ ਬਹਿਕਾਉਂਦੇ ਹਨ ਤੇ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋਣ ਲੱਗਦਾ ਹੈ ਪਰ ਜਿਉਂ ਹੀ ਸਤਿਸੰਗ ਸੁਣਦਾ ਹੈ ਜਾਂ ਥੋੜ੍ਹਾ ਜਿਹਾ ਵੀ ਸਿਮਰਨ ਕਰ ਲੈਂਦਾ ਹੈ ਤਾਂ ਅੰਦਰ ਦੀ ਸਾਰੀ ਬੁਰੀ ਸੋਚ ਖ਼ਤਮ ਹੋ ਜਾਂਦੀ ਹੈ ਤੇ ਇਨਸਾਨ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ  ਜੇਕਰ ਇਨਸਾਨ ਪਰਮਾਤਮਾ ਨਾਲ ਪਿਆਰ ਕਰਨਾ ਚਾਹੁੰਦਾ ਹੈ ਤਾਂ ਸੇਵਾ ਸਿਮਰਨ ਕਰੇ ਤੇ ਉਸ ਦੀ ਬਣਾਈ ਸ੍ਰਿਸ਼ਟੀ, ਉਸ ਦੀ ਔਲਾਦ ਪ੍ਰਤੀ ਦਇਆ, ਇਨਸਾਨੀਅਤ, ਮਾਨਵਤਾ ਦੀ ਭਾਵਨਾ ਰੱਖੇ
ਆਪ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਇਨਸਾਨੀਅਤ ਰੂਪੀ ਗੁਣ ਖ਼ਤਮ ਹੁੰਦਾ ਜਾ ਰਿਹਾ ਹੈ ਆਪਣੇ ਸਵਾਰਥ, ਗਰਜ਼ ‘ਚ ਅੰਨ੍ਹੇ ਹੋਏ ਲੋਕ ਇਨਸਾਨੀਅਤ ਨੂੰ ਭੁਲਾ ਰਹੇ ਹਨ ਤੇ ਇਨਸਾਨੀਅਤ ਰਸਤਾਲ ‘ਚ ਜਾ ਰਹੀ ਹੈ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨਸਾਨੀਅਤ ਮਾਨਵਤਾ ਕੀ ਹੈ ਕਿਸੇ ਆਦਮੀ, ਜੀਵ ਜੰਤੂ, ਪੰਛੀ ਨੂੰ ਦੇਖ ਕੇ ਉਸ ਦੇ ਦੁੱਖ ਦਰਦ ‘ਚ ਸ਼ਾਮਲ ਹੋ ਜਾਏ ਤਾਂ ਉਸ ਦਾ ਦੁੱਖ ਦਰਦ ਦੂਰ ਕਰਨ ‘ਚ ਮੱਦਦ ਕਰੇ, ਇਸ ਦਾ ਨਾਮ ਇਨਸਾਨੀਅਤ ਹੈ ਜੋ ਕਿਸੇ ਸ਼ਾਂਤਮਈ ਇਨਸਾਨ ਨੂੰ ਤੰਗ ਕਰੇ ਜਾਂ ਕਿਸੇ ਨੂੰ ਪਰੇਸ਼ਾਨੀ ‘ਚ ਦੇਖ ਕੇ ਉਸ ਦੀ ਖਿੱਲੀ ਉਡਾਏ ਤਾਂ ਉਹ ਕਿਸੇ ਧਰਮ ਦਾ ਨਹੀਂ  ਹੋ ਸਕਦਾ, ਇਹ ਸ਼ੈਤਾਨੀਅਤ ਹੈ ਅਜਿਹੇ ਲੋਕ ਨਰਕ ਭੋਗਦੇ ਹਨ

ਆਪ ਜੀ ਫ਼ਰਮਾਉਂਦੇ ਹਨ ਕਿ ਮਾਨਵਤਾ ਦੇ ਪੁਜਾਰੀ ਜੋ ਰਾਮ-ਨਾਮ ਦਾ ਜਾਪ ਕਰਦੇ ਰਹਿੰਦੇ ਹਨ, ਮਾਲਕ ਨਾਲ ਪਿਆਰ-ਮੁਹੱਬਤ ਦੀ ਲਿਵ ਲਾਈ ਰੱਖਦੇ ਹਨ ਉਨ੍ਹਾਂ ਲਈ ਈਸ਼ਵਰ, ਓਮ, ਹਰੀ, ਅੱਲ੍ਹਾ, ਮਾਲਕ ਦਾ ਪਿਆਰ ਹੀ ਸਾਰਾ ਕੁਝ ਹੈ ਉਹ ਜਿਵੇਂ-ਜਿਵੇਂ ਸਿਮਰਨ ਕਰਦੇ ਹਨ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਹਨ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੱਲ ਧਿਆਨ ਨਾ ਦੇ ਕੇ ਆਪਣੇ ਮਾਲਕ ਦੀ ਯਾਦ ‘ਚ ਸਮਾਂ ਲਗਾਏ, ਉਸ ਦੀ ਦਇਆ-ਮਿਹਰ ਦੇ ਕਾਬਲ ਬਣਨ ਦੀ ਸੋਚੇ, ਆਪਣੇ ਅੰਦਰ ਤੜਫ਼ ਬਣਾਏ ਜੇਕਰ ਅੰਦਰ ਤੜਫ਼ ਲੱਗ ਗਈ ਤਾਂ ਉਹ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੇਗਾ
ਕਲਿਯੁਗ ‘ਚ ਕਾਮ ਵਾਸਨਾ, ਕ੍ਰੋਧ, ਮੋਹ, ਲੋਭ ਹੰਕਾਰ, ਮਨ-ਮਾਇਆ ਇਹ ਤਾਂ ਰਾਹ ਰੋਕਦੇ ਹੀ ਹਨ ਪਰ ਜੋ ਮਨਮਤੇ ਲੋਕ ਹੁੰਦੇ ਹਨ ਉਨ੍ਹਾਂ ਦੇ ਕੰਨਾਂ ‘ਤੇ ਕਾਲ ਦੀਆਂ ਮੋਹਰਾਂ ਲੱਗ ਜਾਂਦੀਆਂ ਹਨ ਉਨ੍ਹਾਂ ਨੂੰ ਆਪਣੇ ਗੁਰੂ, ਪੀਰ-ਫ਼ਕੀਰ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ ਸੰਤ-ਮਹਾਂਪੁਰਸ਼ਾਂ ਦੀ ਬਾਣੀ ‘ਤੇ ਉਹ ਬਿਲਕੁਲ ਅਮਲ ਨਹੀਂ ਕਰਦੇ ਉਹ ਧਰਮਾਂ ਦਾ ਦਿਖਾਵਾ ਕਰਦੇ ਹੋਏ ਹਮੇਸ਼ਾ ਬੁਰਾਈ ‘ਚ ਪੈਂਦੇ ਜਾਂਦੇ ਹਨ ਅਜਿਹੇ ਲੋਕਾਂ ਲਈ ਦੋਵਾਂ ਜਹਾਨਾਂ ‘ਚ ਨਰਕ ਦੁਆਰ ਤਿਆਰ ਹਨ

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਨੇਕੀ ਭਲਾਈ ਵੱਲ ਕਦਮ ਵਧਾਉਣਾ ਚਾਹੀਦਾ ਹੈ ਕੌਣ, ਕਿਹੋ ਜਿਹਾ ਹੈ ਇਸ ਵੱਲ ਧਿਆਨ ਨਾ ਦਿਓ
ਆਪਣੇ ਮਾਲਕ ਨੂੰ ਪਾਉਣਾ ਹੈ, ਉਸ ਦੀ ਦਇਆ-ਮਿਹਰ ਦੇ ਕਾਬਲ ਬਣਨਾ ਹੈ ਇਸ ਪਾਸੇ ਧਿਆਨ ਦਿੰਦੇ ਹੋਏ ਤੁਸੀਂ ਅੱਗੇ ਵਧਦੇ ਜਾਓ ਤਾਂ ਭਾਈ ਜਿਵੇਂ-ਜਿਵੇਂ ਤੁਸੀਂ ਅੱਗੇ ਵਧੋਗੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣੋਗੇ ਅੰਦਰ ਉਹ ਪਰਮਾਨੰਦ, ਸੁੱਖ ਸ਼ਾਂਤੀ ਆਵੇਗੀ ਜੋ ਲੱਖਾਂ ਰੁਪਏ ਲਗਾਉਣ ਨਾਲ ਵੀ ਬਾਜ਼ਾਰ ਤੋਂ ਖ਼ਰੀਦੀ ਨਹੀਂ ਜਾ ਸਕਦੀ
ਇਨਸਾਨ ਦੇ ਅੰਦਰ ਅੰਮ੍ਰਿਤ, ਆਬੋਹਯਾਤ ਦੇ ਖਜ਼ਾਨੇ ਲਬਾਲਬ ਭਰੇ ਹੋਏ ਹਨ ਜੇਕਰ ਤੁਸੀਂ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਨੂੰ ਪਾਉਣਾ ਚਾਹੁੰਦੇ ਹੋ, ਦਰਸ਼ ਦੀਦਾਰ ਕਰਨਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਲਗਾਤਾਰ ਉਸ ਪ੍ਰਭੂ ਨਾਲ ਪਿਆਰ ਬਣਿਆ ਰਹੇ ਤਾਂ ਤੁਸੀਂ ਸੇਵਾ ਸਿਮਰਨ ਕਰੋ ਤੇ ਦੀਨ-ਦੁਖੀਆਂ ਦੀ ਮੱਦਦ ਕਰੋ ਯਕੀਨ ਮੰਨੋ ਤੁਸੀਂ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਵੀ ਬਣੋਗੇ ਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਵੀ ਜ਼ਰੂਰ ਹੋ ਜਾਓਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।