ਮਹਿਲਾ ਡਾਕਟਰ ਦੀ ਮਿਲੀ ਸੜੀ ਹੋਈ ਲਾਸ਼

ਪੁਲਿਸ ਨੂੰ ਜਬਰ ਜਨਾਹ ਤੋਂ ਬਾਅਦ ਕਤਲ ਹੋਣ ਦਾ ਸ਼ੱਕ

ਹੈਦਰਾਬਾਦ। ਹੈਦਰਾਬਾਦ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਹੇਠਾਂ ਇੱਕ 22 ਸਾਲਾ ਮਹਿਲਾ doctor ਦੀ ਸੜੀ ਹੋਈ ਲਾਸ਼ ਮਿਲੀ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਮਹਿਲਾ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦਾ ਖ਼ਦਸ਼ਾ ਹੈ। ਮਾਮਲਾ ਹੈਦਰਾਬਾਦ ਦੇ ਸ਼ਾਦਨਗਰ ਖੇਤਰ ਦਾ ਹੈ। ਮਹਿਲਾ ਦਾ ਨਾਂਅ ਪ੍ਰਿਯੰਕਾ ਰੈੱਡੀ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਿਯੰਕਾ ਰੈੱਡੀ ਸ਼ਾਦੀਨਗਰ ਵਿੱਚ ਉਸ ਦੇ ਘਰ ਤੋਂ ਕੋਲੂੜੂ ਪਿੰਡ ਵਿੱਚ ਇੱਕ ਪਸ਼ੂ ਹਸਪਤਾਲ ਵਿੱਚ ਡਿਊਟੀ ਲਈ ਰਵਾਨਾ ਹੋਈ। ਬੁੱਧਵਾਰ ਨੂੰ ਪ੍ਰਿਯੰਕਾ ਨੇ ਆਪਣੀ ਭੈਣ ਨੂੰ ਬੁਲਾਇਆ ਤੇ ਕਿਹਾ, “ਮੈਰੀ ਸਕੂਟੀ ਟੁੱਟ ਗਈ ਹੈ।

ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਜਦੋਂ ਬਾਅਦ ਵਿੱਚ ਪ੍ਰਿਯੰਕਾ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰਿਯੰਕਾ ਨੇ ਕਤਲ ਤੋਂ ਪਹਿਲਾਂ ਆਪਣੀ ਭੈਣ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਪ੍ਰਿਯੰਕਾ ਦੀ ਭੈਣ ਅਨੁਸਾਰ, ਉਸ ਦੀ ਸਕੂਟੀ ਦਾ ਟਾਇਰ ਪੰਕਚਰ ਹੋਇਆ ਸੀ। ਕੁਝ ਟਰੱਕ ਡਰਾਈਵਰ ਖੜ੍ਹੇ ਸੀ ਜਿਥੇ ਸਕੂਟੀ ਖਰਾਬ ਹੋ ਗਈ। ਪੰਕਚਰ ਲੈਣ ਲਈ ਉਹ ਉਸ ਦੀ ਸਕੂਟੀ ਲੈ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।