Maharashtra: ਵਿਧਾਇਕਾਂ ਨੇ ਚੁੱਕੀ ਸਹੁੰ
-ਅਜੀਤ ਨੂੰ ਗਲੇ ਮਿਲੀ ਸੁਪ੍ਰੀਆ
ਮੁੰਬਈ, ਏਜੰਸੀ। ਮਹਾਰਾਸ਼ਟਰ ‘ਚ ਚੱਲ ਰਹੀ ਰਾਜਨੀਤਿਕ ਗਹਿਮਾਗਹਿਮੀ ਦਰਮਿਆਨ ਬੁੱਧਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਕਈ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ। ਇਸ ਦੌਰਾਨ ਸਹੁੰ ਚੁੱਕਣ ਵਿਧਾਨ ਸਭਾ ਪਹੁੰਚੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਬਾਗੀ ਨੇਤਾ ਅਜੀਤ ਪਵਾਰ ਨਾਲ ਰਾਕਾਂਪਾ ਮੁਖੀ ਸ਼ਰਦ ਪਵਾਰ ਦੀ ਪੁੱਤਰੀ ਸਾਂਸਦ ਸੁਪ੍ਰੀਆ ਸੁਲੇ ਗਲੇ ਮਿਲੀ ਅਤੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਪ੍ਰੋਟੇਮ ਸਪੀਕਰ ਕਾਲੀਦਾਸ ਕੋਲਾਂਬਕਰ ਨੇ ਸਵੇਰੇ ਅੱਠ ਵਜੇ ਵਿਧਾਇਕਾਂ ਨੂੰ ਸਹੁੰ ਚੁਕਾਉਣੀ ਸ਼ੁਰੂ ਕੀਤੀ। ਸਮਾਰੋਹ ਸ਼ੁਰੂ ਹੋਣ ਦੇ ਨਾਲ ਹੀ ਦੇਵੇਂਦਰ ਫੜਨਵੀਸ, ਅਸ਼ੋਕ ਚੌਹਾਨ ਅਤੇ ਅਜੀਤ ਪਵਾਰ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਹੋਰ ਵਿਧਾਇਕਾਂ ਨੇ ਵੀ ਸਹੁੰ ਚੁੱਕੀ। ਇਸ ਦਰਮਿਆਨ ਸਹੁੰ ਚੁੱਕਣ ਲਈ ਵਿਧਾਨ ਸਭਾ ਪਹੁੰਚੇ ਰਾਕਾਂਪਾ ਦੇ ਸੀਨੀਅਰ ਨੇਤਾ ਅਜੀਤ ਦਾ ਸ੍ਰੀਮਤੀ ਸੁਲੇ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸ੍ਰੀਮਤੀ ਸੁਲੇ ਨੇ ਸ੍ਰੀ ਅਜੀਤ ਨੂੰ ਇਸ ਦੌਰਾਨ ਗਲੇ ਲਗਾਇਆ ਅਤੇ ਕਿਹਾ ਕਿ ਪਰਿਵਾਰ ‘ਚ ਅਨਬਨ ਹੋ ਸਕਦੀ ਹੈ ਪਰ ਵੱਖਰੇਵਾਂ ਨਹੀਂ। ਸਾਡੀ ਦੋਵਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਮੇਰੇ ਭਰਾ ਹਨ ਅਤੇ ਸਾਡੇ ਦਰਮਿਆਨ ਕਦੇ ਕੋਈ ਵਿਵਾਦ ਨਹੀਂ ਰਿਹਾ ਹੈ।
ਵਿਧਾਨ ਸਭਾ ਪਹੁੰਚੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਵੀ ਸ੍ਰੀਮਤੀ ਸੁਲੇ ਨੇ ਸਵਾਗਤ ਕੀਤਾ ਅਤੇ ਉਹਨਾਂ ਨਾਲ ਹੱਥ ਮਿਲਾਇਆ। ਇਸ ਦਰਮਿਆਨ ਬਾਲਾਸਾਹਿਬ ਥੋਰਾਟ ਨੇ ਵਿਧਾਨ ਸਭਾ ਦੇ ਬਾਹਰ ਕਿਹਾ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਕਿਸ ਨੂੰ ਦਿੱਤਾ ਜਾਵੇਗਾ ਇਸ ‘ਤੇ ਫਿਲਹਾਲ ਫੈਸਲਾ ਨਹੀਂ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।